ਪਰਿਭਾਸ਼ਾ
ਸੰ. ਸੰਗ੍ਯਾ- ਬੱਤਕ ਦੀ ਕਿਸਮ ਦਾ ਇੱਕ ਪੰਛੀ, ਜਿਸ ਦੇ ਪੰਖ (ਖੰਭ) ਚਿੱਟੇ, ਪੈਰ ਅਤੇ ਚੁੰਜ ਲਾਲ ਹੁੰਦੇ ਹਨ.¹ ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਸ ਦੀ ਚੁੰਜ ਵਿੱਚ ਖਟਾਸ ਹੁੰਦਾ ਹੈ, ਜਦ ਦੁੱਧ ਵਿੱਚ ਪਾਉਂਦਾ ਹੈ ਤਦ ਪਾਣੀ ਅਲਗ ਹੋ ਜਾਂਦਾ ਹੈ. ਇਸੇ ਦ੍ਰਿਸ੍ਟਾਂਤ ਨੂੰ ਲੈ ਕੇ ਸਤ੍ਯ ਅਸਤ੍ਯ ਦਾ ਵਿਵੇਕ ਕਰਨ ਵਾਲੇ ਨੂੰ ਭੀ ਹੰਸ ਸੱਦੀਂਦਾ ਹੈ. ਹੰਸ ਨੂੰ ਮੋਤੀ ਚੁਗਣ ਵਾਲਾ ਭੀ ਅਨੇਕ ਕਵੀਆਂ ਨੇ ਲਿਖਿਆ ਹੈ.#"ਜੈਸੇ ਮਾਨਸਰ ਤ੍ਯਾਗ ਹੰਸ ਆਨ ਸਰ ਜਾਤ,#ਖਾਤ ਨ ਮੁਕਤਫਲ ਭੁਗਤਿ ਜੁ ਗਾਤ ਕੀ." (ਭਾਗੁ ਕ)#"ਪੰਛਨਿ ਮੇ ਹੰਸ ਮ੍ਰਿਗਰਾਜਨ ਮੇ ਸਾਰਦੂਲ." (ਭਾਗੁ ਕ) ੨. ਸੂਰਜ. "ਮਹਿਮਾ ਜਾ ਕੀ ਨਿਰਮਲ ਹੰਸ." (ਭੈਰ ਅਃ ਮਃ ੫) ੩. ਜੀਵਾਤਮਾ. ਰੂਹ. "ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿਜਾਇ?" (ਵਾਰ ਗੂਜ ੧. ਮਃ ੩) ੪. ਵਿਵੇਕੀ. ਸਤ੍ਯਾ ਅਸਤ੍ਯ ਦਾ ਵਿਚਾਰ ਕਰਨ ਵਾਲਾ. "ਸਿਖ ਹੰਸ ਸਰਵਰਿ ਇਕਠੇ ਹੋਏ." (ਵਾਰ ਰਾਮ ੨. ਮਃ ੫) "ਹੰਸਾ ਵੇਖ ਤਰੰਦਿਆਂ ਬਗਾਂ ਭਿ ਆਇਆ ਚਾਉ." (ਵਾਰ ਵਡ ਮਃ ੩) ੫. ਇੱਕ ਰਾਜਾ, ਜੋ ਜਰਾਸੰਧ ਦਾ ਮਿਤ੍ਰ ਸੀ। ੬. ਚਿੱਟੇ ਕੇਸ਼, ਜਿਨ੍ਹਾਂ ਦਾ ਰੰਗ ਹੰਸ ਜੇਹਾ ਹੈ. "ਹੰਸ ਉਲਥੜੇ ਆਇ." (ਸ੍ਰੀ ਮਃ ੫. ਪਹਿਰੇ) ੭. ਹੰਸ ਪ੍ਰਾਣਾਯਾਮ. ਇਸ ਦੀ ਰੀਤਿ ਹੈ ਕਿ ਸ੍ਵਾਸ ਦੇ ਅੰਦਰ ਜਾਣ ਸਮੇ "ਹੰ" ਅਤੇ ਬਾਹਰ ਜਾਣ ਸਮੇ "ਸ" ਦਾ ਜਾਪ ਹੋਵੇ. ਦੇਖੋ, ਅਜਪਾ ਅਤੇ ਹੰਸਾ। ੮. ਹੰਸ ਅਵਤਾਰ. ਦੇਖੋ, ਹੰਸਾਵਤਾਰ। ੯. ਵਿਸਨੁ। ੧੦. ਸ਼ਿਵ। ੧੧. ਘੋੜਾ। ੧੨. ਵਿ- ਉੱਤਮ। ੧੩. ਇੱਕ ਛੰਦ, ਜਿਸ ਦਾ ਲੱਛਣ ਹੈ- ਦੋ ਚਰਣ, ਪ੍ਰਤਿ ਚਰਣ, ੧੫. ਮਾਤ੍ਰਾ. ਸੱਤ ਅਤੇ ਅੱਠ ਮਾਤ੍ਰਾ ਤੇ ਵਿਸ਼੍ਰਾਮ. ਅੰਤ ਗੁਰੁ ਲਘੁ.#ਉਦਾਹਰਣ-#ਜਹਿ ਤਹਿ ਬਢਾ ਪਾਪ ਕਾ ਕਰ੍ਮ,#ਜਗ ਤੇ ਘਟਾ ਧਰ੍ਮ ਕਾ ਭਰ੍ਮ (ਕਲਕੀ)#(ਅ) ਕੇਸ਼ਵ ਦਾਸ ਨੇ ਹੰਸ ਛੰਦ ਦੇ ਆਦਿ ਭਗਣ ਦਾ ਹੋਣਾ ਵਿਧਾਨ ਕੀਤਾ ਹੈ, ਯਥਾ-#ਆਵਤ ਜਾਤ ਰਾਜ ਕੇ ਲੋਗ.#ਮੂਰਤਧਾਰੀ ਮਾਨਹੁ ਭੋਗ. xxx#(ਰਾਮਚੰਦ੍ਰਿਕਾ)#(ੲ) ਦੇਖੋ, ਹੰਸਕ.#(ਸ) ਦੇਖੋ, ਦੋਹਰੇ ਦਾ ਰੂਪ ੧੧.
ਸਰੋਤ: ਮਹਾਨਕੋਸ਼
HAṆS
ਅੰਗਰੇਜ਼ੀ ਵਿੱਚ ਅਰਥ2
s. m, swan, a gander, a goose; the soul (religious term); the collar-bone: an ornament worn round the neck:—haṇs gamṉí, s. m. Walking gracefully like a swan, a woman with a graceful step:—haṇs wáṇgúṇ challṉá, v. n. To walk gracefully like a swan.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ