ਪਰਿਭਾਸ਼ਾ
ਹੰਸ ਦੀ ਚਾਲ। ੨. ਹੰਸ ਜੈਸੀ ਹੈ ਜਿਸ ਦੀ ਚਾਲ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੦. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੯. ਪੁਰ, ਅੰਤ ਲਘੁ ਗੁਰੁ. ਕਈ ਛੰਦਗ੍ਰੰਥਾਂ ਨੇ ਅੰਤ ਰਗਣ ਦਾ ਹੋਣਾ ਵਿਧਾਨ ਕੀਤਾ ਹੈ.#ਉਦਾਹਰਣ-#ਕੇਤੇ ਕਹਹਿ ਵਖਾਣ, ਕਹਿ ਕਹਿ ਜਾਵਣਾ,#ਵੇਦ ਕਹਹਿ ਵਖਿਆਣ, ਅੰਤੁ ਨ ਪਾਵਣਾ. xxx#(ਵਾਰ ਮਾਝ)#ਤੇਰੀ ਪਨਹਿ ਖੁਦਾਇ, ਤੂ ਬਖਸੰਦਗੀ,#ਸੇਖਫਰੀਦੈ ਖੈਰ, ਦੀਜੈ ਬੰਦਗੀ. (ਆਸਾ)#(ਅ) ਦੇਖੋ, ਪਉੜੀ ਦਾ ਰੂਪ ੪.
ਸਰੋਤ: ਮਹਾਨਕੋਸ਼