ਪਰਿਭਾਸ਼ਾ
ਦਸ਼ਮੇਸ਼ ਜੀ ਦੇ ਦਰਬਾਰ ਦਾ ਮਹਾਨ ਕਵਿ, ਜਿਸ ਨੇ ਹੋਰ ਰਚਨਾ ਤੋਂ ਛੁੱਟ ਮਹਾਭਾਰਤ ਦੇ ਕਰਣ ਪਰਵ ਦਾ ਹਿੰਦੀ ਕਵਿਤਾ ਵਿੱਚ ਉੱਤਮ ਅਨੁਵਾਦ ਕੀਤਾ ਹੈ, ਯਥਾ-#ਕੌਨ ਬਡੋ ਯਾ ਜਗਤ ਮੇ ਕੋ ਦਾਤਾ ਕੋ ਸੂਰ?#ਕਾਂਕੇ ਰਨ ਅਰੁ ਦਾਨ ਮੇ ਮੁਖ ਪਰ ਬਰਸਤ ਨੂਰ?#ਰਚ੍ਯੋ ਬ੍ਰਹਮ੍ ਕਰ ਆਪਨੇ ਦੀਨੋ ਭੂ ਕੋ ਭਾਰ,#ਸੋ ਤੋ ਗੁਰੁ ਗੋਬਿੰਦ ਹੈ ਨਾਨਕ ਕੋ ਔਤਾਰ.#ਐਸੇ ਕਾਹੂੰ ਕੇ ਨਹੀ ਸੁਰ ਸੁਰਪਤਿ ਕੇ ਭੌਨ,#ਈਸ ਮੁਨੀਸ ਦਿਲੀਸ ਏ ਨਰ ਨਰੇਸ ਕੇ ਕੌਨ?#ਚਾਰ ਬਰਨ ਚਾਰੋਂ ਜਹਾਂ ਆਸ਼੍ਰਮ ਕਰਤ ਅਨੰਦ,#ਤਾਂ ਕੋ ਨਾਮ ਅਨੰਦਪੁਰ ਹੈ ਅਨੰਦ ਕੋ ਕੰਦ.#ਸੰਬਤ ਸਤ੍ਰਾਂ ਸੈ ਬਰਸ ਬਾਵਨ ਬੀਤਨਹਾਰ,#ਮਾਰਗ ਵਦਿ ਤਿਥਿ ਦੂਜ ਕੋ ਤਾਂ ਦਿਨ ਮੰਗਲਵਾਰ,#ਹੰਸ ਰਾਮ ਤਾਂ ਦਿਨ ਕਰ੍ਯੋ ਕਰਨ ਪਰਬ ਆਰੰਭ. xxx#ਪ੍ਰਿਥਮ ਕ੍ਰਿਪਾ ਕਰ ਰਾਖ ਕਰ ਗੁਰੁ ਗੋਬਿੰਦ ਉਦਾਰ,#ਟਕਾ¹ ਕਰੇ ਬਖ਼ਸ਼ੀਸ਼ ਤਬ ਮੋ ਕੋ ਸਾਠ ਹਜਾਰ.#ਤਾਂ ਕੋ ਆਯਸ ਪਾਯਕੈ ਕਰਣ ਪਰਵ ਮੈਂ ਕੀਨ,#ਭਾਖਾ ਅਰਥ ਵਿਚਿਤ੍ਰ ਕਰ ਸੁਨੇ ਸੁਕਵਿ ਪਰਬੀਨ.#ਆਸ਼ੀਰਵਾਦ-#ਕਾਯਮ ਕੁਬੇਰ ਸਾਤ ਸਾਯਰ ਸੁਮੇਰੁ ਜੌਲੌ#ਕੀਰਤਿ ਕਰਨ ਕੀ ਕਰਨ ਅਵਗਾਹਬੀ,#ਜੌਲੌ ਪੌਨ ਪੰਨਗ਼ ਪ੍ਰਬਲ ਪੁਹਮੀ ਕੇ ਭਾਰ#ਪਾਰਥ ਕੋ ਜੌਲੌ ਪੁਰਖਾਰਥ ਸਰਾਹਬੀ,#ਜੌਲੌ ਸ਼ਿਵਸਲਿਤਾ² ਸੁ ਕਵਿ ਹੰਸਰਾਮ ਕਹੈ#ਜੌਲੌ ਰਾਮ ਰਾਵਨ ਕੋ ਰਾਮਾਯਨ ਚਾਹਬੀ,#ਜੌਲੌ ਧ੍ਰੁਵ ਧਰਨਿ ਤਰੁਨ ਤੇਜ ਰਾਜੈ ਜਗ#ਤੋਲੌ ਸ਼੍ਰੀ ਗੋਬਿੰਦ ਸਿੰਘ ਤੇਰੇ ਸੀਸ ਸਾਹਬੀ.
ਸਰੋਤ: ਮਹਾਨਕੋਸ਼