ਪਰਿਭਾਸ਼ਾ
ਵਿਸਨੁ ਦਾ ਅਵਤਾਰ, ਜੋ ਹੰਸ ਰੂਪ ਹੋਇਆ ਹੈ. ਭਾਗਵਤ ਦੇ ਗ੍ਯਾਰਵੇਂ ਸਕੰਧ ਦੇ ਤੇਰਵੇਂ ਅਧ੍ਯਾਯ ਵਿੱਚ ਕਥਾ ਹੈ ਕਿ ਸਨਕਾਦਿਕਾਂ ਨੇ ਬ੍ਰਹਮਾ ਪਾਸ ਆਤਮਵਿਵੇਕ ਦਾ ਪ੍ਰਸ਼ਨ ਕੀਤਾ, ਜਦ ਬ੍ਰਹਮਾ ਉੱਤਰ ਦੇਣ ਦੀ ਚਿੰਤਾ ਵਿੱਚ ਪੈ ਗਿਆ, ਤਦ ਵਿਸਨੁ ਨੇ ਹੰਸ ਰੂਪ ਧਾਰਕੇ ਤਤ੍ਵਗ੍ਯਾਨ ਦ੍ਰਿੜ੍ਹਾਇਆ.
ਸਰੋਤ: ਮਹਾਨਕੋਸ਼