ਸ਼ਸ਼ੀ ਹੱਸਦਿਆਂ ਹੱਸਦਿਆਂ ਹੱਥਾਂ ਨਾਲ ਆਪਣੀ ਸਾੜ੍ਹੀ ਉਤਾਂਹ ਨੂੰ ਚੁਕਦਿਆਂ ਮਨਮੋਹਨ ਦੇ ਨਾਲ ਜੁੜ ਕੇ ਬਹਿ ਗਈ। 'ਸ਼ਸ਼ੀ ਜ਼ਰਾ ਪਰੇ ਹੋ ਕੇ ਬੈਠ ਨਾ, ਵੇਖਾਂ ਕਿੰਨੀ ਗਰਮੀ ਏ- ਮਨਮੋਹਨ ਨੇ ਆਖਿਆ । "ਹੱਛਾ ਨਵਾਬ ਸਾਹਿਬ ! ਵਿਕਟੋਰੀਆ ਮੇਰੀ ਏ ਕਿ ਤੁਹਾਡੀ ? ਮੇਹਰਬਾਨੀ ਕਰ ਕੇ ਥੱਲੇ ਉੱਤਰ ਜਾਉ ਤੇ ਲੈਫ਼ਟ ਰਾਈਟ ਕਰੋ, ਕਪਤਾਨ ਸਾਹਿਬ !' ਸ਼ਸ਼ੀ ਨੇ ਉੱਤਰ ਦਿੱਤਾ। ਦੋਹਾਂ ਦਿਲਾਂ ਵਿੱਚ ਕੋਲ ਕੋਲ ਬੈਠਿਆਂ ਚੁੰਢੀਆਂ ਵੱਜ ਰਹੀਆਂ ਸਨ। ਇੰਨੇ ਨੂੰ ਕੋਤਵਾਲ ਨੇ ਲਗਾਮ ਢਿੱਲੀ ਛੱਡ ਕੇ ਸ਼ਬਕਾਰਿਆ ਤੇ ਘੋੜਾ ਹਵਾ ਨਾਲ ਗੱਲਾਂ ਕਰਨ ਲਗ ਪਿਆ।
ਸ਼ੇਅਰ ਕਰੋ