ਤੈਨੂੰ ਉਹ ਦਿਨ ਭੀ ਭੁੱਲਿਆ ਨਹੀਂ ਹੋਣਾ, ਜਦੋਂ ਮੈਂ ਚੋਰੀ ਚੋਰੀ ਲਿਆ ਕੇ ਤੈਨੂੰ ਇੱਕ ਚੀਜ਼ ਵਿਖਾਈ ਸੀ, ਜਿਸ ਨੂੰ ਦੇਖ ਕੇ ਤੂੰ ਕੁਝ ਕਿਹਾ ਸੀ ? ਤੂੰ ਕਿਹਾ ਸੀ—ਸੁਮਨ ! ਫੋਟੋ ਤੋਂ ਇਉਂ ਜਾਪਦਾ ਹੈ ਜਿਕਣ ਕਿਸੇ ਰਾਜੇ ਮਹਾਰਾਜੇ ਦਾ ਪੁੱਤਰ ਹੈ । ਫਿਰ ਤੂੰ ਇਹ ਕਿਹਾ ਸੀ-ਸੁਮਨ ! ਤੈਨੂੰ ਸੁਹੰਢਣਾ ਹੋਵੇ, ਪਰ ਦੁਸ਼ਮਨ ਦੂਤੀ ਦੀ ਨਜ਼ਰ ਤੋਂ ਬਚਾ ਕੇ ਰੱਖੀਂ, ਇਸ ਘੜੇ ਜੇਡੇ ਮੋਤੀ ਨੂੰ।