ਸ਼ਿਬੂ ਆਪਣੇ ਗੁੱਸੇ ਦੀਆਂ ਚਾਰੇ ਕੰਨੀਆਂ ਸਮੇਟਦਾ ਹੋਇਆ ਬੋਲਿਆ, "ਪਰ ਮੈਂ ਪੁੱਛਨਾ ਵਾਂ ਕਿਸ਼ੋਰ, ਇਹ ਚਲਾਕੀਆਂ ਕਿਸ ਤੋਂ ਸਿੱਖੀਆਂ ਈ ? ਅੱਗੇ ਤੇ ਨਹੀਂ ਤੂੰ ਇਹੋ ਜਿਹਾ ਹੁੰਦਾ ਸੀ।"
ਉਹ ਬੜਾ ਹੀ ਚਾਲਾਕ ਹੈ ; ਆਂਦੇ ਜਾਂਦੇ ਨੂੰ ਵਾਕਫ਼ ਬਣਾ ਕੇ ਖੂਬ ਚਾਰਦਾ ਹੈ। ਮਿੱਠੀਆਂ ਮਿੱਠੀਆਂ ਗੱਲਾਂ ਵਿਚ ਹੀ ਅਗਲੇ ਦਾ ਘਾਣ ਕਰ ਦਿੰਦਾ ਹੈ।
ਤੁਹਾਡੇ ਪੁੱਤਰ ਨੇ ਘੁੱਟ ਲਈਆਂ ਤੁਹਾਡੀਆਂ ਲੱਤਾਂ, ਜਦ ਤਾਈਂ ਚਾਰ ਯਾਰੀ ਤੋਂ ਨਿਰਲੇਪ ਸੀ, ਪਰ ਹੁਣ ਨਹੀਂ ਘੁੱਟੇਗਾ।
ਕਹਿੰਦੇ ਹਨ—ਚਾਰ ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ—ਇਹ ਮਾਇਆ ਇਸੇ ਤਰ੍ਹਾਂ ਆਂਦੀ ਹੈ ਤੇ ਇਸੇ ਤਰ੍ਹਾਂ ਚਲੀ ਜਾਂਦੀ ਹੈ । ਬਹੁਤ ਉੱਛਲੇ ਨਾ ਫਿਰੋ।
ਉਸ ਦੇ ਤਨ ਤੇ ਕੱਪੜੇ ਭਾਵੇਂ ਸਾਦ ਮੁਰਾਦੇ ਤੇ ਸਸਤੇ ਭਾ ਦੇ ਹਨ, ਪਰ ਇਨ੍ਹਾਂ ਦਾ ਸੁਚੱਜਾ ਪਹਿਰਾਵਾ ਤੇ ਇਨ੍ਹਾਂ ਦੀ ਧਿਆਨ ਭਰੀ ਸਫਾਈ ਨੇ ਜਿੱਥੇ ਉਹਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੱਤੇ ਹਨ, ਉੱਥੇ ਉਸ ਦੇ ਗੁਣਾਂ ਦੀ ਵੀ ਸਾਖੀ ਭਰਦੇ ਹਨ।
ਡਾਕਟਰ ਆਨੰਦ ਸਾਧਾਰਨ ਆਦਮੀਆਂ ਵਿੱਚੋਂ ਤਾਂ ਅੱਗੇ ਵੀ ਨਹੀਂ ਸੀ ਗਿਣਿਆ ਜਾਂਦਾ..ਪਰ ਹੁਣ ਤਾਂ ਕੁਬੇਰ (ਧੰਨ ਦਾ ਦੇਵਤਾ) ਵੀ ਉਸ ਉੱਤੇ ਤੱਠਿਆ ਹੋਇਆ ਹੈ, ਜਿਸ ਕਰਕੇ ਉਸ ਦੀ ਲੋਕ-ਪ੍ਰਿਅਤਾ ਨੂੰ ਹੋਰ ਵੀ ਚਾਰ ਚੰਨ ਲੱਗ ਗਏ ਹਨ।
"ਅਕਲ ਦਿਆ ਅੰਨ੍ਹਿਆ," ਸ਼ਿਬੂ ਫੇਰ ਘੁਰਕਿਆ, "ਉਸ ਬਾਹਮਣ ਨੇ ਤੇਰੇ ਨਾਲ ਚਾਰ ਸੌ ਵੀਹ ਕੀਤੀ ਏ, ਪਤਾ ਈ ?
ਉਹ ਚਾਰ ਅੱਖਰ ਪੜ੍ਹਿਆ ਸੀ, ਤੇ ਪਿਉ ਮਗਰੋਂ ਸਾਰਾ ਕੰਮ ਸੰਭਾਲ ਲਿਆ ਸੂ। ਨਹੀਂ ਤੇ ਨੌਕਰਾਂ ਨੇ ਸਾਰਿਆਂ ਨੂੰ ਖੱਟ ਖਾਵਣਾ ਸੀ।
ਸਾਡਾ ਸ਼ੇਰ ਫੇਰ ਗਿਆ ਈ ਭਾਈਏ ਦੀ ਚਾਬੀ ਮਰੋੜਨ। ਬੱਸ ਫਿਰ ਭਾਈਆ ਆਪਣੇ ਆਪ ਹੀ ਗੱਲਾਂ ਕਰਦਾ ਜਾਏਗਾ, ਤੁਸੀਂ ਸੁਣੀ ਚੱਲਿਉ।
ਵਿਦਿਆਰਥੀ- ਮਾਸਟਰ ਜੀ ਇਸ ਗੱਲ ਤੇ ਹੋਰ ਚਾਨਣਾ ਪਾਉ, ਸਮਝ ਨਹੀਂ ਆਈ।
ਕੋਠੀਆਂ ਵਾਲੇ ਹਰ ਤਰ੍ਹਾਂ ਨਾਲ ਮਹਿਫੂਜ਼ ਹੁੰਦੇ ਨੇ। ਅੱਵਲ ਤਾਂ ਉਨ੍ਹਾਂ ਤੀਕ ਕਿਸੇ ਪੁਲਸੀਏ ਦੀ ਪਹੁੰਚ ਹੀ ਨਹੀਂ ਹੋ ਸਕਦੀ, ਜੇ ਕੋਈ ਤਕੜੇ ਗੁਰਦੇ ਵਾਲਾ ਜਾ ਵੀ ਪਹੁੰਚੇ ਤਾਂ ਚਾਂਦੀ ਦੀ ਜੁੱਤੀ ਖਾ ਕੇ ਪਿਛਲੇ ਪੈਰੀਂ ਮੁੜ ਜਾਂਦਾ ਹੈ।
ਅੱਜ ਕੱਲ੍ਹ ਤੇ ਕੱਪੜੇ ਵਾਲਿਆਂ ਦੀ ਚਾਂਦੀ ਹੈ। ਜੋ ਮੁੱਲ ਮੂੰਹੋਂ ਮੰਗਦੇ ਹਨ ਲੈਂਦੇ ਹਨ।