ਭਾਰਤੀ ਸੈਨਾ ਨੇ 1972 ਦੀ ਭਾਰਤ-ਪਾਕਿਸਤਾਨ ਦੀ ਜੰਗ ਵਿੱਚ ਪਾਕਿਸਤਾਨੀ ਸੈਨਾ ਦੇ ਛੱਕੇ ਛੁਡਾ ਦਿੱਤੇ।
ਛੋਟੇ ਬੱਚੇ ਰੋ-ਰੋ ਕੇ ਛੱਤ ਸਿਰ 'ਤੇ ਚੁੱਕ ਲੈਂਦੇ ਹਨ।
ਅੱਜ-ਕੱਲ੍ਹ ਸਾਰੇ ਦੁਕਾਨਦਾਰ ਗ੍ਰਾਹਕਾਂ ਦੀ ਖ਼ੂਬ ਛਿੱਲ ਲਾਹੁੰਦੇ ਹਨ।
ਜਦੋਂ ਚੋਰ ਚੋਰੀ ਕਰਦਿਆਂ ਫੜ੍ਹਿਆ ਗਿਆ ਤਾਂ ਲੋਕਾਂ ਨੇ ਉਸ ਦੇ ਬਹੁਤ ਛਿੱਤਰ ਫੇਰੇ।
ਕਈ ਲੋਕ ਕਿਸੇ ਦੇ ਘਰ ਜਾ ਕੇ ਛਾਉਣੀ ਲਾਕੇ ਹੀ ਬੈਠ ਜਾਂਦੇ ਹਨ।
ਜਦੋਂ ਅਧਿਆਪਕਾ ਜੀ ਜਮਾਤ ਤੋਂ ਬਾਹਰ ਆਏ ਤਾਂ ਸਾਰੇ ਬੱਚੇ ਛਿੰਝ ਪਾਉਣ ਲੱਗ ਪਏ।
ਰੱਜੀ ਆਪਣੀ ਭੈਣ ਦੀ ਛਾਤੀ 'ਤੇ ਮੂੰਗ ਦਲਦੀ ਰਹਿੰਦੀ ਹੈ।
ਕੁਝ ਲੋਕ ਪੱਕੇ ਛਿੱਤਰਾਂ ਦੇ ਯਾਰ ਹੁੰਦੇ ਹਨ, ਪਿਆਰ ਨਾਲ ਸਮਝਦੇ ਹੀ ਨਹੀਂ।
ਸਾਰੇ ਮੁਹੱਲੇ ਵਾਲੇ ਲੰਗਰ ਨੂੰ ਛੱਜ ਵਿੱਚ ਪਾ ਕੇ ਛੱਟਣ ਲੱਗੇ।
ਜਦੋਂ ਉਹਨਾਂ ਦੀ ਮਾਂ ਉਹਨਾਂ ਨੂੰ ਲੱਭਣ ਲੱਗੀ ਤਾਂ ਦੋਨੋਂ ਜਣੇ ਛਾਈਂ-ਮਾਈਂ ਹੋ ਗਏ।