ਗੁਰਸਿੱਖ ਨੇ ਵਿਧਵਾ ਨੂੰ ਉਪਦੇਸ਼ ਕੀਤਾ ਕਿ ਉਹ ਰੱਬ ਦੀ ਟੇਕ ਧਾਰੇ ; ਤਾਂ ਉਸਨੇ (ਵਿਧਵਾ) ਜਵਾਬ ਦਿੱਤਾ ਕਿ ਮੈਂ ਜੋਰ ਤਾਂ ਲਾਉਂਦੀ ਹਾਂ ਪਰ ਟੇਕ ਬੱਝਦੀ ਨਹੀਂ । ਆਪ ਦੇ ਬਚਨਾਂ ਨਾਲ ਜੀ ਮੇਰਾ ਖਿੜ ਗਿਆ ਹੈ, ਠੰਢ ਬੀ ਪਈ ਢਾਰਸ ਬੀ ਬੱਝੀ ਹੈ ਪਰ ਅਜੇ ਡੋਲ ਪੈਂਦੀ ਹੈ ਤੇ ਭਗਤੀ ਵਿਚ ਦਿਲ ਨਹੀਂ ਲੱਗਦਾ।
ਪੁੱਤਰ ਦੀ ਮੌਤ ਸੁਣ ਕੇ ਪਿਤਾ ਨੇ ਇੱਕ ਜ਼ੋਰ ਦੀ ਢਾਹ ਮਾਰੀ ਤੇ ਆਪ ਵੀ ਚਿੱਤ ਹੋ ਗਿਆ।
ਗੋਲੀ ਦੀ ਆਵਾਜ ਆਉਂਦਿਆਂ ਹੀ, ਉਥੇ ਢਾਹ ਢਰੌਲੀ ਪੈ ਗਈ। ਲੋਕਾਂ ਸਮਝਿਆ ਕਿ ਫਸਾਦੀ ਆ ਚੁਕੇ ਹਨ।
ਬਹਿਸ ਵਿੱਚ ਤਾਂ ਉਹ ਕਿਸੇ ਤੋਂ ਢਾਹ ਨਹੀਂ ਖਾਂਦਾ, ਬੜਾ ਸੂਝਵਾਨ ਤੇ ਹਾਜ਼ਰ-ਜਵਾਬ ਹੈ।
ਕਿੱਕਰ ਸਿੰਘ ਨੂੰ ਕੋਈ ਭਲਵਾਨ ਨਾ ਢਾਹ ਸਕਿਆ।
ਤੁਹਾਡੀ ਪਾਰਟੀ ਵਿੱਚ ਹੈ ਕੌਣ ? ਢਾਈ ਟੋਟਰੂ ਤੇ ਤੁਸੀਂ ਸਾਰੇ ਹੋ ਤੇ ਝੀਂਗਾ ਐਨੀਆਂ ਮਾਰਦੇ ਹੋ ਕਿ ਅਸਾਂ ਇਨਕਲਾਬ ਲਿਆ ਦੇਣਾ ਹੈ ਤੇ ਇਹ ਕਰ ਦੇਣਾ ਹੈ।
ਧਨ ਢਲਦਾ ਪਰਛਾਵਾਂ ਹੈ ; ਅੱਜ ਹੈ ਕੱਲ ਨਹੀਂ। ਅਮੀਰ ਹੁੰਦੇ ਹਨ, ਰਾਤੋਂ ਰਾਤ ਸ਼ਾਹ ਵੀ ਲੋਪ ਹੋ ਜਾਂਦੇ ਹਨ।
ਹਰ ਤਰੀਕਾ ਵਰਤਿਆ ਹੈ ਪਰ ਇਹ ਕੰਮ ਢਬ ਸਿਰ ਨਹੀਂ ਆ ਸਕਿਆ।
ਬਥੇਰਾ ਯਤਨ ਕੀਤਾ ਹੈ ਪਰ ਕੱਪੜੇ ਇਸਤਰੀ ਕਰਨ ਦਾ ਢੱਬ ਮੈਨੂੰ ਨਹੀਂ ਆ ਸਕਿਆ, ਭਾਵੇਂ ਇਹ ਕੰਮਾਂ ਵਿਚੋਂ ਕੋਈ ਕੰਮ ਹੀ ਨਹੀਂ।
ਵਿਧਵਾ ਨੇ ਆਪਣੇ ਸਹੁ ਤੇ ਸੰਬੰਧੀਆਂ ਨੂੰ ਕਿਹਾ ਕਿ ਜੇ ਮੈਨੂੰ ਘਰੋਂ ਕੱਢ ਰਹੇ ਹੋ ਤੇ ਧੱਕੇ ਦੇ ਰਹੇ ਹੋ, ਮੈਂ ਕਿਥੇ ਜਾਵਾਂ ? ਢੱਠੇ ਖੂਹ ਵਿੱਚ ਪਵਾਂ, ਮੇਰੇ ਲਈ ਤੇ ਸਾਰੇ ਦਰ ਬੰਦ ਹੋ ਰਹੇ ਹਨ।
ਮੇਰੀ ਸੱਸ ਹੈ ਤੇ ਗ਼ਰੀਬਣੀ, ਪਰ ਨਿਰਮਲਾ ਨੇ ਸਾਰੇ ਢੱਕ ਢੱਕ ਲਏ ਨੇ। ਵੇਖ ਕੇ ਭੁੱਖ ਲਹਿੰਦੀ ਏ।
ਤੁਸੀਂ ਜਦੋਂ ਉਹਦਾ ਬਸ਼ਾਸ਼ ਚਿਹਰਾ ਦੇਖੋਗੇ, ਤਾਂ ਬਿਲਕੁਲ ਠੀਕ ਹੋ ਜਾਉਂਗੇ। ਉਹਦੇ ਵਿੱਚ ਜੀਵਨ ਲਈ ਬੜਾ ਉਤਸ਼ਾਹ ਹੈ । ਤੁਸੀਂ ਇਸ ਵੇਲੇ ਢਹਿੰਦੀਆਂ ਕਲਾਂ ਵਿੱਚ ਹੋ। ਉਹਦੀ ਮੌਜੂਦਗੀ ਤੁਹਾਨੂੰ ਬਹੁਤ ਸ਼ਕਤੀ ਦੇਏਗੀ।