ਜਦੋਂ ਉਸ ਨੂੰ ਦਮੇ ਦਾ ਦੌਰਾ ਪੈਂਦਾ ਹੈ ਤਾਂ ਐਸੀ ਜ਼ੋਰ ਦੀ ਖੰਘ ਛਿੜਦੀ ਹੈ ਕਿ ਵਿਚਾਰੇ ਦੇ ਤਣੇ ਚੜ੍ਹ ਜਾਂਦੇ ਹਨ।
ਮਦਨ ਦੇ ਇਖ਼ਲਾਕ ਦੀਆਂ ਤਣਾਵਾਂ ਸਮਾਂ ਪੈਣ ਤੇ ਢਿੱਲੀਆਂ ਹੋ ਜਾਂਦੀਆਂ ਹਨ, ਪਰ ਸਰਲਾ ਅਜੇਹੇ ਵੇਲੇ ਝੱਟ ਸੰਭਲ ਜਾਂਦੀ ਹੈ ਅਤੇ ਮੋਹਨ ਨੂੰ ਵੀ ਬਦ-ਇਖਲਾਕੀ ਦੇ ਟੋਏ ਵਿੱਚ ਡਿੱਗਣੋਂ ਬਚਾ ਲੈਂਦੀ ਹੈ।
(ਪਾਂਧੀ) ਉੱਠ, ਹਿੰਮਤ ਕਰ, ਤੇ ਤਣ ਜਾ ਫਿਰ, ਜੋ ਬਣਨਾ ਚਾਹੇਂ ਬਣ ਜਾ ਫਿਰ, ਚਾਹੇ ਬਹਿ ਜਾ ਰਾਜ-ਸਿੰਘਾਸਣ ਤੇ, ਚਾਹੇ ਕਫ਼ਨੀ ਪਹਿਨ ਭਿਖਾਰੀ ਦੀ।
ਜ਼ਿਮੀਂਦਾਰ ਸੋਚਦਾ, ਹੁਣ ਉਹ ਬੁੱਢਾ ਹੋ ਗਿਆ ਸੀ, ਤਦੇ ਤੇ ਇਤਨੀ ਛੇਤੀ ਉਹਨੂੰ ਸ਼ਰਾਬ ਚੜ ਜਾਂਦੀ ਤੇ ਉਹਦੇ ਹੱਥ ਕੰਬਣ ਲੱਗ ਜਾਂਦੇ। ਪਰ ਉਹਨੂੰ ਆਪਣੇ ਚਾਟੜਿਆਂ ਤੇ ਸਖ਼ਤ ਗੁੱਸਾ ਆਉਂਦਾ । ਉਹ ਸਾਰੇ ਅਜੇ ਤੀਕਰ ਤਖਰ ਦੇ ਤਖਰ ਸਨ । ਕਿਸੇ ਨੂੰ ਨਾ ਘੁਣ ਲੱਗਾ ਸੀ ਨਾ ਸੀਖ ਨੇ ਖਾਧਾ ਸੀ। ਬਸ ਉਂਜ ਦੇ ਉਂਜ ਸਨ ਜਿਵੇਂ ਕਦੀ ਹੁੰਦੇ ਸਨ।
ਦੌਲਤ ਆਖੇ : ਜੱਗ ਦੀ ਮੈਂ ਕਾਰ ਚਲਾਵਾਂ, ਜਿੱਧਰ ਜਾਵਾਂ, ਹੁੰਦੀਆਂ ਨੇ ਹੱਥੀਂ ਛਾਵਾਂ ! ਮਾਇਆ ਮੇਰੀ ਤਖ਼ਤਿਆਂ ਤੋਂ ਤਖ਼ਤ ਬਣਾਵੇ, ਜਾਦੂ ਮੇਰਾ ਆਕੀਆਂ ਦੀ ਧੌਣ ਨਿਵਾਵੇ।
ਮੂਧਾ ਹੋ ਗਿਆ ਤਖ਼ਤ ਬਿਉਪਾਰੀਆਂ ਦਾ, ਉੱਤੋਂ ਹੱਸਦੇ, ਅੰਦਰੋਂ ਹੋ ਰਹੇ ਨੇ, ਚਾਂਦੀ ਸੋਨੇ ਦੇ ਥਾਲਾਂ ਵਿੱਚ ਖਾਣ ਵਾਲੇ, ਮਾਰੇ ਭੁੱਖ ਦੇ ਟੋਕਰੀ ਢੋ ਰਹੇ ਨੇ।
ਜੇ ਰਿਹੋਂ ਹੁਣ ਭੀ ਤੂੰ ਉਸੇ ਹੀ ਤਰ੍ਹਾਂ ਕਰ ਲਵੇਗਾ ਠੀਕ ਆਪੇ ਹੀ ਸਮਾਂ; ਤੱਕਲੇ ਦੇ ਵਾਂਗ ਸਿੱਧਾ ਕਰ ਲਊ, ਡੰਡਿਆਂ ਦੇ ਨਾਲ ਅੱਗੇ ਧਰ ਲਊ।
ਤੂੰ ਮੇਰੇ ਕੰਮ ਤੋਂ ਕਦੀ ਖੁਸ਼ ਨਾ ਹੋਈ। ਤੇਰਾ ਤੱਕਲਾ ਹਮੇਸ਼ਾ ਹੀ ਵਿੰਗਾ ਰਿਹਾ।
ਦੁਖ ਵਿੱਚ ਨਾਮ ਜਪਣ ਨਾਲ ਤਕਲਾ ਰਾਸ ਹੋ ਜਾਵੇ, ਨਾਮ ਮਿੱਠਾ ਲੱਗਣ ਲੱਗ ਜਾਵੇ, ਕਹਿਣ ਦੀ ਲੋੜ ਨਹੀਂ, ਫੇਰ ਸੱਚ ਮੁੱਚ ਮੰਨੀ ਗਈ ਤੇ ਹੋ ਗਈ।
ਹਾਕਮ ਰਿਹਾ ਹਿਰਾਤ ਦਾ, ਫਿਰ ਬਣ ਗਿਆ ਵਜ਼ੀਰ। ਉਸ ਦੇ ਪੁੱਤ ਗਿਆਸ ਦੀ ਰੁੱਸ ਗਈ ਤਕਦੀਰ।
ਇੱਕ ਬੜੀ ਸੋਹਣੀ ਗਊ ਮੇਰੀ ਤੱਕ ਵਿੱਚ ਹੈ। ਮੁੱਲ ਤੇ ਭਾਵੇਂ ਵੱਧ ਮੰਗਦਾ ਹੈ ਪਰ ਗਊ ਬੜੀ ਅਸੀਲ ਹੈ।
ਹੱਦ ਕਰ ਦਿੱਤੀ ਜੇ ਸਰਦਾਰ ਜੀ, ਅਜੋੜ ਵਿਆਹ ਦੀ ਤਸਵੀਰ ਤਾਂ ਤੁਸਾਂ ਸੱਚ ਮੁੱਚ ਰੁਆ ਦੇਣ ਵਾਲੀ ਖਿੱਚੀ ਸੀ।