ਬਾਦਸ਼ਾਹ ਨੇ ਦੂਸਰੀ ਵਾਰੀ ਖਾਜਾ ਅਬੁਲਹਸਨ ਦੀ ਜ਼ਬਾਨੀ ਬੜਾ ਜੋਰਦਾਰ ਹੁਕਮ ਭੇਜਿਆ ਕਿ ਮਹਾਬਤ ਖਾਂ ਜਾਣ ਬੁੱਝ ਕੇ ਲੜਾਈ ਮੁੱਲ ਨਾ ਲੈ ਬੈਠੇ।
ਜਦੋਂ ਸਿੱਖ ਬਾਬੇ ਨੇ ਥਾਣੇ ਜਾ ਕੇ ਰਾਂਝੇ ਦੀ ਹੱਥਕੜੀ ਆਪਣੀ ਜ਼ਾਮਨੀ ਦੇ ਕੇ ਖੁਲਾਈ ਤਾਂ ਓਹ ਅੱਥਰੂ ਭਰਕੇ ਬਾਬੇ ਦੇ ਚਰਨੀਂ ਦੇ ਪਿਆ ਤੇ ਕਹਿਣ ਲੱਗਾ, 'ਬਾਬਾ ! ਤੂੰ ਮੇਰਾ ਪਿਉ ਹੈਂ ਤੇ ਮੈਂ ਤੇਰਾ ਪੁੱਤ ਹਾਂ । ਤੂੰ ਬਿਨ ਦੰਮਾਂ ਸਾਨੂੰ ਮੁੱਲ ਲੈ ਲਿਆ ਹੈ, ਅੱਲਾ ਰਹਿੰਦੀ ਦੁਨੀਆਂ ਤੱਕ ਜੀਵੇਂ !
ਭਿੱਛਿਆ ਲੈ ਕੇ ਫ਼ਕੀਰ ਨੇ ਅਸੀਸ ਦਿੱਤੀ-ਧੀਏ, ਸੁਹਾਗ ਜੀਵੀ ਤੇ ਮਨ ਦੀਆਂ ਮੁਰਾਦਾਂ ਵੇਖੇ।
ਜੋਤਸ਼ੀ ਨੇ ਕਿਹਾ- ਬੀਬੀ! ਭਾਗਾਂ ਵਾਲੀ ਬੜੀ ਏਂ, ਪਰ ਅਜੇ ਸੁਖ ਨਹੀਂ ਵੇਖਿਆ। ਮਨ ਦੇ ਸ਼ੱਕ ਤੇਰੇ ਪੂਰੇ ਨਹੀਂ ਹੋਏ। ਹਾਂ 'ਸਤਾਰਾ ਤੇਰਾ ਨੇਕ ਏ, ਓੜਕ ਨੂੰ ਸਾਰੀਆਂ ਮੁਰਾਦਾਂ ਹੋਣਗੀਆਂ ਪੂਰੀਆਂ, ਪਰ ਅਜੇ ਤੇਰੇ ਤੇ ਗ੍ਰਹਿ ਦਿਸ਼ਾ ਹੈ ਭਾਰੀ ।
ਮੈਂ ਤੁਹਾਡੀ ਮੁਰਾਦ ਸਮਝ ਲਈ ਹੈ; ਇਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਕਹਿੰਦੇ ਹੋ।
ਇੱਕ ਵਾਰੀ ਜਿਹੜਾ ਅੰਬ ਤੋੜਦਾ ਕਾਬੂ ਆ ਗਿਆ, ਉਸ ਦੀ ਐਸੀ ਮੁਰੰਮਤ ਹੋਵੇਗੀ ਕਿ ਸਾਰੀ ਉਮਰ ਫਿਰ ਇਧਰ ਮੂੰਹ ਨਾ ਕਰੇਗਾ।
'ਤਾਂ ਸ਼ਾਇਦ ਏਸੇ ਕਰਕੇ ਜਦ ਸਿਪਾਹੀ ਤੁਹਾਨੂੰ ਖਿੱਚ ਕੇ ਲਿਆਏ ਸਨ ; ਜੋਸ਼ ਨਾਲ ਤੁਹਾਡੀਆਂ ਲੱਤਾਂ ਕੰਬ ਰਹੀਆਂ ਸਨ ਤੇ ਚੇਹਰੇ ਤੇ ਮੁਰਦੇ-ਵੰਨੀ ਛਾਈ ਹੋਈ ਸੀ ?'
ਰਥ ਦੀ ਜ਼ਮੀਨ ਤੇਰੀ, ਅੰਨ ਦੇ ਅੰਬਾਰ ਤੇਰੇ, ਦੇਸ ਦੀ ਆਬਾਦੀ ਵਿਚ ਪੰਜਾਂ ਵਿਚੋਂ ਚਾਰ ਤੇਰੇ, ਕੁੰਜੀ ਤੇਰੇ ਹੱਥ, ਦਰਬਾਰ ਤੇਰੀ ਮੁੱਠ ਵਿਚ ਹੁਕਮ ਤੇਰਾ, ਜ਼ੋਰ ਤੇਰਾ, ਹੁੰਦੇ-ਅਖਤਿਆਰ ਤੇਰੇ।
ਰਾਮ ਦੀ ਉਸ ਤੇ ਐਸੀ ਮੁੱਠ ਚੱਲੀ ਹੈ ਕਿ ਉਸ ਤੋਂ ਬਿਨਾਂ ਪੁੱਛੇ ਉਹ ਕੋਈ ਕੰਮ ਨਹੀਂ ਕਰਦਾ।
ਅੱਜ ਕੱਲ੍ਹ ਜਿੰਨੇ ਤੀਕ ਕਲਰਕਾਂ ਦੀ ਮੁੱਠ ਗਰਮ ਨਾ ਕਰੋ, ਦਫ਼ਤਰਾਂ ਵਿਚੋਂ ਕੋਈ ਵੀ ਕੰਮ ਨਹੀਂ ਹੋ ਸਕਦਾ। ਬਿਨਾਂ ਰਿਸ਼ਵਤ ਦੇ ਕੋਈ ਗੱਲ ਵੀ ਨਹੀਂ ਕਰਦਾ।
ਦੋ ਕੰਜਰੀਆਂ ਕਸੂਰ ਤੋਂ ਆਈਆਂ ਹਨ ; ਰਾਤ ਨੂੰ ਮੁਜਰਾ ਹੋਵੇਗਾ।
ਪੁਲਸ ਤੇ ਕਈ ਅੰਗਰੇਜ਼ਾਂ ਦੀ ਮਦਦ ਨਾਲ ਮੁਸਲਿਮ ਲੀਗ ਦਾ ਅੰਦੋਲਨ ਕਾਮਯਾਬ ਹੋ ਗਿਆ। ਮੁਸਲਮਾਨ ਮੁੱਛਾਂ ਨੂੰ ਤਾਅ ਦੇ ਰਹੇ ਸਨ, ਤੇ ਉਹਨਾਂ ਦੀ ਪਿੱਠ ਠੋਕਣ ਵਾਲੇ ਅੰਗਰੇਜ਼ ਅੰਦਰ ਵੜ ਕੇ ਹੱਸਦੇ ਹੋਣਗੇ, ਕਿਉਂਕਿ ਪੰਜਾਬ ਦੇ ਇਸ ਘਰੋਗੀ ਜੰਗ ਵਿਚ ਉਹਨਾਂ ਨੂੰ ਆਪਣੀਆਂ ਪੰਜੇ ਉਂਗਲਾਂ ਘਿਉ ਵਿਚ ਦਿੱਸ ਰਹੀਆਂ ਸਨ।