ਬੰਦੇ ਨੂੰ ਚਾਹੀਦਾ ਏ ਪਈ ਸਾਰੇ ਪਾਸੇ ਰੱਖੋ। ਇਹ ਵੀ ਕੀਹ ਹੋਇਆ ਕਿਸੇ ਦੇ ਤਾਂ ਰਾਹੋਂ ਨ ਲੰਘੇ, ਤੇ ਕਿਸੇ ਦੇ ਉੱਤੇ ਹੀ ਡਿੱਗਦਾ ਫਿਰੇ ਬੰਦਾ।
ਉਹ ਕੰਮ ਤੁਹਾਨੂੰ ਬੜਾ ਲਾਭਵੰਦ ਰਹਿਣਾ ਸੀ ; ਉਹ ਛੱਡ ਕੇ ਤੁਸੀਂ ਰਾਹੋਂ ਕੁਰਾਹੇ ਹੋਏ ਹੋ ; ਹੁਣ ਦੁਖੀ ਹੋਵੋਗੇ।
ਸ਼ੁਕਰ ਹੋਇਆ ਜੇ ਤੁਸੀਂ ਵੀ ਆਏ। ਸਾਡੀਆਂ ਅੱਖਾਂ ਵੀ ਪੱਕ ਗਈਆਂ ਰਾਹ ਵੇਖ ਵੇਖ ਕੇ।
ਮੈਂ ਜੋ ਕੰਮ ਵੀ ਕਰਨ ਲੱਗਾ, ਉਹ ਮੇਰੇ ਰਾਹ ਵਿਚ ਰੋੜਾ ਅਟਕਾਉਣ ਦਾ ਹਰ ਯਤਨ ਕਰਦਾ ਹੈ। ਪਰ ਮੇਰਾ ਰੱਬ ਹੀ ਸਿੱਧਾ ਹੈ।
ਅਫ਼ਸਰ ਵੀ ਰਾਹ-ਰੰਗ ਦੇ ਹੁੰਦੇ ਹਨ ; ਇੱਦਾਂ ਤੇ ਗੁਜ਼ਾਰਾ ਨਹੀਂ ਚੱਲ ਸਕਦਾ ਜੇ ਹਰ ਕਿਸੇ ਨੂੰ ਹਰ ਵੇਲੇ ਝਾੜਦਾ ਰਿਹਾ ਤੇ ਮਾਤਹਿਤ ਦੇ ਸੋਤਰ ਸੁਕਾਈ ਰੱਖੇ।
ਇਸ ਆਦਮੀ ਨੇ ਕਿਸੇ ਜ਼ੁਲਮ ਤੋਂ ਅੱਕ ਕੇ ਆਪਣਾ ਕੰਮ ਛੱਡ ਕੇ ਡਾਕੂ ਹੋਣਾ ਪਸੰਦ ਕਰ ਲਿਆ। ਪਹਿਲਾਂ ਤਾਂ ਇਕੱਲਿਆ ਰਾਹ ਮਾਰਦਾ ਰਿਹਾ, ਫਿਰ ਜਥਾ ਬਨਾਉਣ ਲੱਗਾ।
ਰਾਹ ਨਾਲ ਵਰਤਿਆਂ ਤੋਂ ਇਹ ਖਜ਼ਾਨਾ ਤੁਹਾਡੇ ਪਾਸੋਂ ਨਖੁੱਟ ਨਹੀਂ ਸਕਦਾ ਤੇ ਜੇ ਲੁਟਾਣ ਲੱਗੇ ਤਾਂ ਭਾਵੇਂ ਇੱਕ ਦਿਨ ਵਿੱਚ ਲੁਟਾ ਦਿਉ।
ਅਸੀਂ ਆਪਣੇ ਮੁਲਕ ਵਿਚੋਂ ਅਮਰੀਕੀ ਫ਼ੌਜਾਂ ਨੂੰ ਰਾਹ ਦੇਣ ਲਈ ਤਿਆਰ ਨਹੀਂ।
ਰਾਹ ਦੀ ਗੱਲ ਕਰੋ ਤੇ ਇਹ ਮਾਮਲਾ ਪੰਚਾਇਤ ਵਿਚ ਰੱਖੋ; ਜੋ ਫੈਸਲਾ ਹੋਵੇ ਦੋਵੇਂ ਮੰਨ ਲਓ।
ਸਿੱਖ ਆਪਣੇ ਦੇਸ਼ ਜਾਂ ਕੌਮ ਦੇ ਦੁਸ਼ਮਣ ਨੂੰ ਫ਼ਤਹਿ ਕਰਨ ਜਾਂ ਆਪਣੇ ਰਾਹ ਦਾ ਕੰਡਾ ਕੱਢ ਦੇਣ ਪਿੱਛੋਂ ਆਪੋ ਵਿਚ ਭੀ ਉਸੇ ਸੁਆਦ ਤੇ ਮੌਜ ਨਾਲ ਲੜਦੇ ਹਨ।
ਸਰਲਾ ਦਾ ਜੀਵਨ ਕੀਹ ਸੀ, ਖੁਰਦਰੇ ਗੁਲਾਬ ਵਾਂਗ ਇਕ ਬੇ-ਲੋੜਵੀਂ ਚੀਜ਼, ਸਗੋਂ ਇਉਂ ਕਹੋ, ਕਿ ਉਸ ਦਾ ਜੀਵਨ, ਕਿਸੇ ਹੋਰ ਲਈ ਅੱਖ ਦਾ ਤਿਨਕਾ, ਰਾਹ ਦਾ ਕੰਡਾ ਤੇ ਦਿਲ ਦਾ ਬੋਝ ਸੀ।
''ਤੇ ਤੂੰ ਹੁਣ ਕਾਹਨੂੰ ਕੁਝ ਕਰਨਾ ਏਂ। ਜਾਣ ਦੇ ਪਰੇ ਪੁਆੜੇ ਨੂੰ ਜਦ ਲੋਕੀ ਤੇਰਾ ਸਾਥ ਨਹੀਂ ਦੇਂਦੇ ਤਾਂ ਤੂੰ ਕਿਉਂ ਐਵੇਂ ਰਾਹ ਜਾਂਦੀਏ ਬਲਾਏ ਗਲ਼ ਲੱਗ ਵਾਲਾ ਕੰਮ ਕਰੇਂ।"