ਰਾਮ ਸਾਰਿਆਂ ਨੂੰ ਇੱਕੋ ਰੱਸੇ ਫਾਹੇ ਦਿੰਦਾ ਰਹਿੰਦਾ ਹੈ।
ਹਰ ਲੜਾਈ ਵਿੱਚ ਸਾਡੇ ਦੇਸ਼ ਦੇ ਫ਼ੌਜੀ ਇੱਟ ਚੁੱਕਦੇ ਨੂੰ ਪੱਥਰ ਤਿਆਰ ਰੱਖਦੇ ਹਨ।
ਸੁਖਵਿੰਦਰ ਸਿੰਘ ਪੈਸੇ ਦੇ ਜੋਰ ਨਾਲ ਵਿੱਦਿਅਕ ਕਾਨਫ਼ਰੰਸ ਦਾ ਪ੍ਰਧਾਨ ਬਣ ਗਿਆ ਪਰ ਉਹਨੂੰ ਤਾਂ ਇੱਲ ਦਾ ਨਾਂ ਕੋਕੋ ਵੀ ਨਹੀਂ ਆਉਂਦਾ।
ਸਾਰੇ ਭਾਰਤ ਵਾਸੀਆਂ ਨੂੰ ਇੱਕ ਜਾਨ ਹੋ ਕੇ ਰਹਿਣਾ ਚਾਹੀਦਾ ਹੈ।
ਭਾਰਤ ਦੇ ਜਵਾਨ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਹਨ।
ਹਰਦੀਪ ਤਾਂ ਇੱਟ ਖੜਿੱਕਾ ਲਾਈ ਰੱਖਦਾ ਹੈ।
ਵਿੱਕੀ ਤਾਂ ਈਦ ਦਾ ਚੰਦ ਹੋ ਗਿਆ ਹੈ, ਕਦੇ ਮਿਲਦਾ ਹੀ ਨਹੀਂ ।
ਸੱਪ ਅਤੇ ਨਿਉਲੇ ਵਿੱਚ ਇੱਟ-ਕੁੱਤੇ ਦਾ ਵੈਰ ਹੁੰਦਾ ਹੈ।
ਭਾਰਤ ਕਿਸੇ ਦੀ ਵੀ ਈਨ ਨਹੀਂ ਮੰਨਦਾ।
ਪੰਜਾਬੀਆਂ ਨੂੰ ਇੱਕਮੁੱਠ ਹੋ ਕੇ ਰਹਿਣਾ ਚਾਹੀਦਾ ਹੈ।
ਮਾਪੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੇ ਹਨ।
ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ।