ਕੈਨੇਡਾ ਨੇ ਵ੍ਹਾਈਟ ਹਾਊਸ ਵੱਲੋਂ ਘੱਟੋ-ਘੱਟ 30 ਦਿਨਾਂ ਲਈ 25% ਟੈਰਿਫ ਨੂੰ ਰੋਕਣ ਦੇ ਬਦਲੇ ਵਿੱਚ ਅਮਰੀਕੀ ਸਰਹੱਦ 'ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਜ਼ਾਰਾਂ ਫਰੰਟਲਾਈਨ ਕਰਮਚਾਰੀਆਂ ਦੀ ਤਾਇਨਾਤੀ ਸਮੇਤ ਆਪਣੀ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਲਾਗੂ ਕਰਨ ਲਈ ਸਹਿਮਤੀ ਦਿੱਤੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਦੁਪਹਿਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫ਼ੋਨ ਕਾਲ ਤੋਂ ਥੋੜ੍ਹੀ ਦੇਰ ਬਾਅਦ ਸੋਸ਼ਲ ਮੀਡੀਆ 'ਤੇ ਇਹ ਦੱਸਿਆ ਕਿ "ਮੇਰੀ ਹੁਣੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਹੋਈ ਹੈ। ਕੈਨੇਡਾ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਨੂੰ ਲਾਗੂ ਕਰ ਰਿਹਾ ਹੈ, ਜਿਸ ਵਿੱਚ ਨਵੇਂ ਹੈਲੀਕਾਪਟਰ, ਤਕਨਾਲੋਜੀ ਅਤੇ ਕਰਮਚਾਰੀ ਸ਼ਾਮਲ ਹਨ। ਇਹ ਸਰਹੱਦ ਨੂੰ ਮਜ਼ਬੂਤ ਕਰੇਗੀ, ਅਮਰੀਕਾ ਨਾਲ ਭਾਈਚਾਰਕ ਤਾਲਮੇਲ ਵਧਾਏਗੀ, ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਪ੍ਰਵਾਹ ਨੂੰ ਰੋਕਣ ਲਈ ਸਰੋਤਾਂ ਵਿੱਚ ਵਾਧਾ ਕਰੇਗੀ। ਇਸ ਸਮੇਂ ਲਗਭਗ 10,000 ਫਰੰਟਲਾਈਨ ਕਰਮਚਾਰੀ ਸਰਹੱਦ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ ਅਤੇ ਕਰਦੇ ਰਹਿਣਗੇ।"
ਟਰੂਡੋ ਨੇ ਅੱਗੇ ਕਿਹਾ ਕਿ ਕੈਨੇਡਾ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਤੇ ਮਨੀ ਲਾਂਡਰਿੰਗ ਦਾ ਮੁਕਾਬਲਾ ਕਰਨ ਲਈ ਕੈਨੇਡਾ ਅਮਰੀਕਾ ਨਾਲ ਮਿਲਕੇ ਸਾਂਝੇ ਤੋਰ ਤੇ ਲੜੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਉਪਰੋਕਤ ਉਪਰਾਲਿਆਂ 'ਤੇ 200 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
ਟਰੂਡੋ ਨੇ ਅੱਗੇ ਕਿਹਾ, "ਜੇਕਰ ਅਸੀਂ ਇਕੱਠੇ ਕੰਮ ਕਰਦੇ ਰਹਾਂਗੇ ਤਾਂ ਇੱਕ ਵਾਰ ਪ੍ਰਸਤਾਵਿਤ ਟੈਰਿਫ ਘੱਟੋ-ਘੱਟ 30 ਦਿਨਾਂ ਲਈ ਰੋਕ ਦਿੱਤੇ ਜਾਣਗੇ।"
ਅਮਰੀਕੀ ਟੈਰਿਫਾਂ ‘ਤੇ ਕੈਨੇਡਾ ਦੀ ਪ੍ਰਤੀਕ੍ਰਿਆ
ਟਰੰਪ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਮੰਗਲਵਾਰ ਤੋਂ ਕੈਨੇਡਾ ਅਤੇ ਮੈਕਸੀਕੋ 'ਤੇ 25% ਟੈਰਿਫ ਲਗਾਉਣਗੇ। ਸੋਮਵਾਰ ਦੀ ਸ਼ੁਰੂਆਤ ਵਿੱਚ, ਮੈਕਸੀਕੋ ਅਤੇ ਅਮਰੀਕਾ ਨੇ ਪ੍ਰਵਾਸੀਆਂ ਦੇ ਪ੍ਰਵਾਹ ਅਤੇ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਮੱਸਿਆ ਨੂੰ ਨਿਯੰਤਰਿਤ ਕਰਨ ਲਈ 10,000 ਮੈਕਸੀਕਨ ਸੈਨਿਕਾਂ ਦੀ ਤਾਇਨਾਤੀ ਦੇ ਬਦਲੇ ਵਿੱਚ ਟੈਰਿਫ ਲਗਾਉਣ ਵਿੱਚ ਘੱਟੋ-ਘੱਟ ਇੱਕ ਮਹੀਨੇ ਦੀ ਦੇਰੀ ਕਰਨ ਤੇ ਸਹਿਮਤੀ ਦਿੱਤੀ ਹੈ।
ਵਿਰੋਧੀ ਧਿਰ ਦੇ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰ ਨੇ ਟਰੂਡੋ ਤੋਂ ਸਰਹੱਦ 'ਤੇ ਫੌਜਾਂ, ਹੈਲੀਕਾਪਟਰ ਭੇਜਣ ਅਤੇ ਨਿਗਰਾਨੀ ਵਧਾਉਣ ਦੀ ਮੰਗ ਕੀਤੀ।
ਟੈਰਿਫ਼ ਲਾਗੂ ਹੋਣ ਦੇ ਕਾਰਨ ਉਥਲ-ਪੁਥਲ ਅਤੇ ਅਨਿਸ਼ਚਿਤਤਾ ਬਣੀ ਹੋਈ ਹੈ। ਕੈਨੇਡੀਅਨ ਚੈਂਬਰਜ਼ ਆਫ਼ ਕਾਮਰਸ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਕੈਂਡੇਸ ਲੇਇੰਗ ਨੇ ਕਿਹਾ ਕਿ "ਅੱਜ ਦੇ ਟੈਰਿਫ਼ਾਂ ਦੀ ਬਜਾਏ, ਕੱਲ੍ਹ ਦੇ ਟੈਰਿਫ਼ ਅਜੇ ਵੀ ਕਾਰੋਬਾਰਾਂ, ਕਰਮਚਾਰੀਆਂ ਅਤੇ ਪਰਿਵਾਰਾਂ ਲਈ ਮੁਸੀਬਤ ਬਣੇ ਹੋਏ ਹਨ।" ਉਸਨੇ ਅੱਗੇ ਕਿਹਾ ਕਿ "ਇਹ ਕੋਈ ਅਜਿਹੀ ਖੇਡ ਨਹੀਂ ਜਿਸਨੂੰ ਅਸੀਂ ਖੇਡਣਾ ਚਾਹੁੰਦੇ ਹਾਂ, ਜਦੋਂ ਕਿ ਰੋਜ਼ੀ-ਰੋਟੀ ਮੌਜੂਦਾ ਅਮਰੀਕੀ ਸਬੰਧਾਂ 'ਤੇ ਨਿਰਭਰ ਕਰਦੀ ਹੈ, ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਸੌਂ ਸਕਾਂਗੇ, ਜਦੋਂ ਤਕ ਟੈਰਿਫ਼ਾਂ ਨੂੰ ਸਥਾਈ ਤੌਰ ਤੇ ਹਟਾਇਆ ਨਹੀਂ ਜਾਂਦਾ।"
ਵਪਾਰ ਯੁੱਧ ਅਤੇ ਰਾਜਨੀਤਿਕ ਵਿਵਾਦ
ਕੈਨੇਡਾ ਨੇ ਜਵਾਬੀ ਕਾਰਵਾਈ ਦੇ ਤੌਰ ਤੇ 30 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ 'ਤੇ ਟੈਰਿਫ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ, 125 ਬਿਲੀਅਨ ਡਾਲਰ ਦੇ ਹੋਰ ਆਯਾਤ ਉਤਪਾਦਾਂ 'ਤੇ ਵੀ ਟੈਰਿਫ ਲਗਾਉਣ ਦੀ ਸੰਭਾਵਨਾ ਹੈ, ਜੋ 21 ਦਿਨਾਂ ਦੀ ਸਲਾਹ-ਮਸ਼ਵਰੇ ਦੀ ਮਿਆਦ ਤੋਂ ਬਾਅਦ ਲਾਗੂ ਹੋ ਸਕਦੇ ਹਨ।
ਟਰੂਡੋ ਨੇ ਕਿਹਾ ਕਿ ਅਸੀਂ ਕੈਨੇਡਾ, ਕੈਨੇਡੀਅਨਾਂ, ਅਤੇ ਉਨ੍ਹਾਂ ਦੀਆਂ ਨੌਕਰੀਆਂ ਲਈ ਖੜ੍ਹੇ ਰਹਾਂਗੇ।"
ਓਨਟਾਰੀਓ ਅਤੇ ਕਿਊਬਿਕ ਸਮੇਤ ਕਈ ਸੂਬਿਆਂ ਨੇ ਅਮਰੀਕੀ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ।
ਟਰੰਪ ਦੀ ਟਿੱਪਣੀ
ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਕੈਨੇਡਾ ਵਿਰੁੱਧ ਟੈਰਿਫਾਂ ਨੂੰ ਰੋਕਣ ਲਈ ਕੀ ਚਾਹੁੰਦੇ ਹਨ, ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਦੇ ਦੇਖਣਾ ਚਾਹੁੰਦੇ ਹਨ। ਇਹ ਟਿੱਪਣੀ ਜੋ ਪਹਿਲਾਂ ਮਜ਼ਾਕ ਵਜੋਂ ਕੀਤੀ ਗਈ ਸੀ ਪਰ ਹੁਣ ਇੱਕ ਹੋਰ ਗੰਭੀਰ ਸੰਕੇਤ ਵਜੋਂ ਵੇਖੀ ਜਾ ਰਹੀ ਹੈ।
ਪੀਅਰੇ ਪੋਇਲੀਵਰ ਨੇ ਇਸ ਵਿਚਾਰ ਨੂੰ ਰੱਦ ਕਰਦਿਆਂ ਕਿਹਾ ਕਿ "ਕੈਨੇਡਾ ਇੱਕ ਸੁਤੰਤਰ ਦੇਸ਼ ਹੈ। ਅਸੀਂ ਕਦੇ ਵੀ 51ਵਾਂ ਰਾਜ ਨਹੀਂ ਬਣਾਂਗੇ।" ਫਿਲਹਾਲ ਵਪਾਰ ਯੁੱਧ ਦਾ ਤੁਰੰਤ ਖ਼ਤਰਾ ਟਲ ਗਿਆ ਹੈ ਪਰ ਅਨਿਸ਼ਚਿਤਤਾ ਹਾਲੇ ਵੀ ਬਰਕਰਾਰ ਹੈ। ਟਰੰਪ ਕਿਸੇ ਵੀ ਵੇਲੇ ਟੈਰਿਫ ਦੁਬਾਰਾ ਲਾਗੂ ਕਰ ਸਕਦੇ ਹਨ ਅਤੇ ਉਹ ਯੂਰਪੀਅਨ ਯੂਨੀਅਨ ਤੋਂ ਆਯਾਤ 'ਤੇ ਵੀ ਨਵੇਂ ਟੈਰਿਫ ਲਗਾਉਣ ਦੀ ਤਿਆਰੀ ਕਰ ਰਹੇ ਹਨ।
| ਕਾਰੋਬਾਰ
, ਮੋਟਰ ਵਹੀਕਲ
|
| ਕਾਰੋਬਾਰ
, ਇੰਮੀਗ੍ਰੇਸ਼ਨ
|
| ਕਾਰੋਬਾਰ
, ਮੋਟਰ ਵਹੀਕਲ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|
| ਕਾਰੋਬਾਰ
|