ਸੁਪਨਾ, ਸੱਚ ਜਾਂ ਕਹਾਣੀ
ਇੱਕ ਕਿਰਨ ਨਾਮ ਦੀ ਕੁੜੀ ਦਸਵੀਂ ਦੀ ਵਿਦਿਆਰਥਣ ਸੀ । ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਉਹਦਾ ਇਕ ਸੁਪਨਾ ਸੀ ਕਿ ਉਹ ਇਸ ਵਾਰ ਮੈਰਿਟ ਚ ਵਧੀਆ ਨੰਬਰ ਲੈਕੇ ਫਸਟ ਆਵੇਗੀ। ਓਹਨੇ ਇਸ ਵਾਰ ਦਸਵੀਂ ਦੇ ਪੇਪਰਾਂ ਦੀ ਸ਼ੁਰੂ ਤੋਂ ਹੀ ਖ਼ੂਬ ਤਿਆਰੀ ਕੀਤੀ ਸੀ । ਮਾਰਚ ਮਹੀਨਾ ਚੜ੍ਹਿਆ ਤੇ ਪੇਪਰ ਸ਼ੁਰੂ ਹੋ ਗਏ। ਅਜੇ ਸਿਰਫ ਦੋ ਪੇਪਰ ਹੀ ਹੋਏ ਸੀ ਪਰ ਆਚਾਨਕ ਮਹਾਂਮਾਰੀ ਫੈਲਣ ਕਾਰਨ ਓਹਦੇ ਬਾਕੀ ਰਹਿੰਦੇ ਪੇਪਰ ਵੀ ਕੈਂਸਲ ਹੋ ਗਏ।
ਕਿਰਨ ਨੂੰ ਕਾਫੀ ਆਸ ਸੀ ਕਿ ਪੇਪਰ ਦੁਆਰਾ ਹੋ ਜਾਣਗੇ ਤੇ ਉਹ ਆਪਣਾ ਸੁਪਨਾ ਪੂਰਾ ਕਰੇਗੀ। ਪਰ ਸੱਚ ਇਸਦੇ ਉਲਟ ਹੋਇਆ, ਸਰਕਾਰ ਨੇ ਬਿਨਾਂ ਪੇਪਰ ਲਏ ਸਾਰੇ ਬੱਚੇ ਪਾਸ ਕਰਕੇ ਅਗਲੀ ਜਮਾਤ ਵਿੱਚ ਕਰ ਦਿੱਤੇ। ਕਿਰਨ ਦਾ ਮੈਰਿਟ ਵਿਚ ਆਉਣ ਦਾ ਸੁਪਨਾ ਸੱਚ ਨਾ ਹੋ ਸਕਿਆ ਤੇ ਉਹ ਸੁਪਨਾ ਕਹਾਣੀ ਬਣ ਰਹਿ ਗਿਆ।