ਇੰਦਰ (ਰੋਂਦੀ ਹੋਈ) ਕੋਈ ਨਿਆਣਾ ਏ...ਖੱਟੇ ਨਾ ਕਮਾਏ। ਖਾਂਦਿਆਂ ਖਾਂਦਿਆਂ ਖੂਹ ਖਾਲੀ ਹੋ ਜਾਂਦੇ ਨੇ ।
'ਖੰਭਾਂ ਦੀ ਹੀ ਡਾਰ ਬਣਦੀ ਹੈ' । ਗੱਲ ਮਾਮੂਲੀ ਸੀ ਪਰ ਭਾਂਬੜ ਮੱਚ ਹੀ ਗਿਆ।
ਕੰਮ ਕਰਨ ਨਾਲ ਹੀ ਹੁੰਦਾ ਹੈ । ਨਿਰਾ ‘ਖੰਡ ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੁੰਦਾ' ।
ਰਾਮਾ- ਛੱਡੋ ਪਰੇ ਚੌਧਰੀ ਜੀ ! ਤੁਸੀਂ ਕੀ ਕੱਢਣਾ ਪਾਉਣਾ ਏ ਇਹਨਾਂ ਗੱਲਾਂ ਵਿਚੋਂ (ਇਕ ਪਾਸੇ) 'ਖੋਤੇ ਨੂੰ ਲੂਣ ਦਿਓ, ਕਹਿੰਦਾ ਮੇਰੇ ਕੰਨ ਪੁਟਦੇ ਜੇ'।
ਖੋਤੇ ਦੇ ਗਲ ਲਾਲ ਦੀ ਮੈ ਪਰਖ ਸਿਖਾਵਾਂ । ਮੂਰਖ ਖੇਹ ਰੁਲਾਈਉਂ, ਸਾਂਭੀ ਦਾਨਾਵਾਂ।
ਯਾਰ, ਇਹ ਕੀ ਬਣਾਇਆ ਜੇ, ਅਖੇ 'ਖੋਤੇ ਦੀ ਸਵਾਰੀ ਤੇ ਖਲੀਆਂ ਦੇ ਮੁਕਟ । ਇਹੋ ਜੇਹੀ ਢਠੀ ਢੇਰ ਥਾਂ ਵਿਚ ਏਨੇ ਵਧੀਆ ਗਲੀਚੇ ਕੀ ਵਿਛਾਉਣੇ ਸਨ ?
ਭਾਈ, ‘ਖੋਤੇ ਚੜ੍ਹੀ ਦੀਆਂ ਲੱਤਾਂ ਲਮਕਦੀਆਂ ਹੀ ਹੋਣੀਆਂ ਸਨ । ਤੁਸੀਂ ਵੀ ਖ਼ਾਹ-ਮ ਖ਼ਾਹ ਬੇਕਸੂਰ ਦੇ ਸਿਰ ਕਸੂਰ ਥੋਪਦੇ ਹੋ !
ਪਰ ਬੱਲੀਏ ਕਹਿੰਦੇ ਹਨ ਖੋਤੇ ਚੜ੍ਹੀ ਤੇ ਕੁੜਮਾਂ ਦੇ ਮਹੱਲੇ ਨਾ ਗਈ--ਅੱਜ ਨਹੀਂ ਤਾਂ ਕੱਲ ਸਾਡਾ ਕਾਰਨਾਮਾ ਲੋਕਾਂ ਨੂੰ ਪਤਾ ਲੱਗ ਜਾਏਗਾ, ਪਿੰਡੀ ਕਿਹੜੀ ਕਾਬਲ ਹੈ।
ਤੁਸਾਂ ਇਹ ਨੌਕਰੀ ਛੱਡ ਕੇ ਉੱਕਾ ਹੀ ਰੋਣਾ ਹੈ। ਮੇਰੀ ਤੇ ਸਿੱਖਿਆ ਇਹੋ ਹੈ ਕਿ ਖੋਤੀਆਂ ਨਾ ਵੇਚਿਓ, ਫਕੀਰੀ ਦਾ ਹਾਲ ਕੁਝ ਨਹੀਂ।
ਆਪਣੇ ਸ਼ਰੀਕੇ ਵਿੱਚੋਂ ਕਿਉਂ ਤੂੜੀ ਲੈਣੀ ਹੋਈ । ‘ਖੋਤੀ ਭਾੜੇ ਹੀ ਕਰਨੀ ਹੈ ਤਾਂ ਕੁੜਮਾਂ ਦੀ ਕਰਨੀ ਏ’। ਹੋਰ ਕਿਸੇ ਪਾਸੋਂ ਕਿਉਂ ਨਾ ਲੈ ਲਵਾਂਗੇ।
ਜਿਹੜੀ ਖੋਤੀ ਇਕ ਵਾਰ ਥਾਣਿਉਂ ਹੋ ਆਵੇ, ਉਹ ਦੂਜੀਆਂ ਨੂੰ ਮਾਰ ਮਾਰ ਪਛੰਡੇ ਨੇੜੇ ਨਹੀਂ ਹੋਣ ਦੇਂਦੀ ।
ਨੀਅਤ ਰਾਸ ਤੇ ਖੀਸਾ ਪੁਰ; ਪਰ ਜੇ ਦਿਲ ਵਿਚ ਖੋਟ ਰਖ ਕੇ ਕੰਮ ਕਰੀਏ ਤਾਂ ਫਲ ਚੰਗਾ ਨਹੀਂ ਨਿਕਲਦਾ । ‘ਖੋਟੇ ਦਿਲ ਜੋ ਭਲਾ ਕਮਾਵੇ, ਉਹ ਹਸਾਨ ਵੀ ਬਿਰਥਾ ਜਾਵੇ।'