ਖੁਸ਼ੀਆਂ ਮਨਾਓ, ਤੁਸੀਂ ਖੁਸ਼ੀਆਂ । ਮੇਰੇ ਸੋਗ ਦੀ ਪਰਵਾਹ ਨਾ ਕਰੋ । 'ਬਿੱਲੀ ਦੇ ਭਾਗੀਂ ਛਿੱਕਾ ਟੁੱਟਾ ਮੈਂ ਉਜੜਾਂਗਾ ਤਦੇ ਤੁਹਾਡੀ ਕੋਈ ਪੁੱਛ ਕਰੇਗਾ।
ਪ੍ਰੇਮ ਦੇ ਵਿਆਹ ਦੀਆ ਧੁੰਮਾਂ ਪੈ ਗਈਆਂ, ਸਾਰੇ ਸ਼ਹਿਰ ਵਿੱਚ। ਪਰ ਹੋਈ ਉਹ ਗੱਲ, ਅਖੇ ਛਲੀ ਪੂਣੀ ਸਭ ਵਿਕਾਣੀ ਜੀ ਬਚਾ ਪਰਨੀਂਦੜਿਆ।
ਜੁੰਮਿਆਂ, ਛੱਪੜ ਵਿੱਚੋਂ ਮਹਿੰ ਕੱਢਣੀ ਤੇ ਠਠੀ ਵਿਚੋਂ ਚੂਹੜਾ ਕੱਢਣਾ ਬੜਾ ਔਖਾ ਕੰਮ ਹੈ।' ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ।
ਬਾਬਾ ਬਖਸ਼, ਮੈਨੂੰ। ਮੇਰੇ ਪਿੱਛੇ ਨਾ ਲੱਗੋ। ਮੈਂ ਕੁਝ ਨਹੀਂ ਮੰਗਦਾ ਤੁਹਾਥੋਂ। 'ਛਡੀ ਤੇਰੀ ਛਾਹ, ਸਾਨੂੰ ਕੁੱਤਿਆਂ ਤੋਂ ਛਡਾ।'
ਜਦ ਦੀਆਂ ਭਰਾਵਾਂ ਨੇ ਅੱਖਾਂ ਫੇਰੀਆਂ ਹਨ ਮੈਂ ਵੀ ਕਦੀ ਉਨ੍ਹਾਂ ਦੇ ਪਾਸ ਨਹੀਂ ਗਿਆ। ਮੈਂ ਆਖਿਆ ਮਨਾਂ ਛੱਡਿਆ ਗਿਰਾਂ ਤੇ ਫਿਰ ਲੈਣਾ ਕੀ ਨਾਂ ।'
ਯਾਰ, ਤੂੰ ਕਾਹਦਾ ਤਰਖਾਣ ਏ ! ਸੰਦ ਤਾਂ ਤੇਰੇ ਪਾਸ ਇਕ ਵੀ ਨਹੀਂ । ਅਖੇ, "ਛੱਜ ਨਾ ਬਹਾਰੀ ਤੇ ਕਾਹਦੀ ਭਣਿਆਰੀ ?"
ਭਾਵੇਂ ਕੁਝ ਵੀ ਸਮਝੋ, “ਪਰ ਛਛੂੰਦਰ ਦੇ ਸਿਰ ਚੰਬੇਲੀ ਦਾ ਤੇਲ" ਤਾਂ ਕੋਈ ਨਹੀਂ ਵਰਤਦਾ । ਤੁਸਾਂ ਸਾਰੇ ਘਰ ਦੀ ਵਾਂਗ ਡੋਰ ਨੌਕਰਾਂ ਚਾਕਰਾਂ ਦੇ ਹੱਥ ਫੜਾ ਦਿੱਤੀ । ਉਨ੍ਹਾਂ ਨੇ ਉਜਾੜਨਾ ਹੀ ਸੀ।
ਮਲਕੀਤ ਸਿੰਘ ਨੇ ਆਪਣੇ ਜਮਾਤੀ ਬਲਦੇਵ ਨੂੰ ਕਿਹਾ, 'ਬਲਦੇਵ ਤੂੰ ਹੁਣ ਪੜ੍ਹਦਾ ਨਹੀਂ ਤਾਂ ਹੀ ਤੇਰੇ ਛਿਮਾਹੀ ਪੇਪਰਾਂ ਵਿੱਚ ਅੰਕ ਘੱਟ ਆਏ ਹਨ। ਬਲਦੇਵ ਕਹਿਣ ਲੱਗਾ, 'ਤੂੰ ਚੁੱਪ ਕਰ ਮਲਕੀਤ, ਤੇਰਾ ਤਾਂ ਆਪ ਬਾਰ੍ਹਵੀਂ ਵਿੱਚ ਦੂਜਾ ਸਾਲ ਹੈ। ਅਖੇ, ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ।'