ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ-ਜਦੋਂ ਅਸਫਲ ਜਾਂ ਘੱਟ ਬੁੱਧੀ ਵਾਲਾ ਬੰਦਾ ਦੂਜਿਆਂ ਨੂੰ ਸਲਾਹ ਦੇਵੇ
ਮਲਕੀਤ ਸਿੰਘ ਨੇ ਆਪਣੇ ਜਮਾਤੀ ਬਲਦੇਵ ਨੂੰ ਕਿਹਾ, 'ਬਲਦੇਵ ਤੂੰ ਹੁਣ ਪੜ੍ਹਦਾ ਨਹੀਂ ਤਾਂ ਹੀ ਤੇਰੇ ਛਿਮਾਹੀ ਪੇਪਰਾਂ ਵਿੱਚ ਅੰਕ ਘੱਟ ਆਏ ਹਨ। ਬਲਦੇਵ ਕਹਿਣ ਲੱਗਾ, 'ਤੂੰ ਚੁੱਪ ਕਰ ਮਲਕੀਤ, ਤੇਰਾ ਤਾਂ ਆਪ ਬਾਰ੍ਹਵੀਂ ਵਿੱਚ ਦੂਜਾ ਸਾਲ ਹੈ। ਅਖੇ, ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ।'