ਹਰ ਕੋਈ ਆਪਣੀ ਵਡਿਆਈ ਹੀ ਕਰਦਾ ਹੈ । ਕਿਸੇ ਨੂੰ ਨਿਮਾਣਾ ਆਖ ਕੇ ਤਾਂ ਵੇਖੋ । 'ਧੰਨ ਪੈਣਾ, ਜਿਨ ਪੈਣਾ ਅਖਵਾਇਆ'।
ਉਸ ਪਾਸ ਕਿਤੋਂ ਦੋ ਸੌ ਰੁਪਏ ਆ ਗਏ। ਕੱਲ੍ਹ ਸਾਰੇ ਖਰਚ ਕੇ ਸਾਹ ਲਿਆ ਉਸ ਨੇ। ਇਹੋ ਜਹੇ ਪਾਸੋਂ ਧਨ ਸਾਂਭਣ ਹੁੰਦਾ ਹੈ ਕਿਤੇ । ‘ਧੰਨ ਪਰਭਾਣੀਆਂ ਜਿਹੜੀਆਂ ਸਿਰਾਣੇ ਰੱਖਕੇ ਸੌਂਦੀਆਂ ਹਨ।
ਭਾਵੇਂ ਉਹਨਾਂ ਦੀ ਹੈਸੀਅਤ ਕੁਝ ਵੀ ਹੈ। ਧੀ ਦੇ ਦਿੱਤੀ ਫਿਰ ਉਹਨਾਂ ਅੱਗੇ ਨਿਵਣਾ ਹੀ ਬਣਦਾ ਹੈ। ‘ਧੰਨ ਧੀਆਂ ਜਿਹਨਾਂ ਖ਼ਾਨ ਨਿਵਾਏ'।
ਕਿਰਪਾ ਸ਼ਾਹ - ਹੈਂ ਲੱਗਾ ਏਂ ਮੇਰੀ ਧੌਲੀ ਦਾੜ੍ਹੀ ਵਿੱਚ ਘੱਟਾ ਪਾਉਣ ? ਓਏ ਗਿਆ ਕਿਉਂ ਤੂੰ ਉਹਨਾਂ ਨਾਲ ?
ਹੁਣ ਤਾਂ ਬੁੱਢੀ ਹੋ ਗਈ ਏਂ, ਵਾਲ ਸਾਰੇ ਤੇਰੇ ਸਿਰ ਦੇ ਚਿੱਟੇ ਨੇ। ਪਰ ਤੂੰ ਫੈਸ਼ਨਾਂ ਨੂੰ ਨਹੀਂ ਛੱਡਦੀ। ਅਖੇ 'ਧੌਲੀ ਪਰਮੇਸਰੀ, ਧੌਲੀ ਝੰਡ ਖੰਡ, ਹਾਲਾ ਮਲਬਾ ਲਾਕੇ ਮੈਨੂੰ ਹਸ ਘੜਾ'।
ਬੈਂਕ ਵਾਲਿਆਂ ਨੂੰ ਕੀ ? ਬੈਂਕ ਫੇਲ ਹੋ ਗਿਆ । ਪਰ ਪੈਸੇ ਤਾਂ ਸਭ ਲੋਕਾਂ ਦੇ ਸਨ । 'ਧੋਬੀਆਂ ਦੇ ਘਰ ਪਏ ਚੋਰ, ਉਹ ਨਾ ਲੁੱਟੇ ਲੁੱਟੇ ਹੋਰ' ਸਭੇ ਦੰਗ ਰਹਿ ਗਏ।
ਉਹਨੇ ਕਿਹਾ ਮੈਂ ਕਿਹੜਾ ਹਲ ਵਾਹ ਕੇ ਖੱਟੀ ਕੀਤੀ ਸੀ ? ‘ਧੋਬੀ ਦੀ ਕੀ ਗਈ ਛੂ' ਜਿਸ ਤਰ੍ਹਾਂ ਧਨ ਸਸਤਾ ਆਇਆ ਉਸੇ ਤਰ੍ਹਾਂ ਉਜਾੜ ਦਿੱਤਾ।
ਸੁਭਦਾ ਜਾਣਦੀ ਸੀ, ਕਿ ਮੈਂ ਇਸਦੀ ਲਾਵਾਂ ਨਾਲ ਲਿਆਂਦੀ ਨਹੀਂ ਹਾਂ, ਜੇ ਇਹ ਅੱਜ ਮੈਨੂੰ ਬੋਦੀਉਂ ਫੜਕੇ ਧੱਕਾ ਦੇ ਦੇਵੇ ਤਾਂ ਧੋਬੀ ਦੇ ਕੁੱਤੇ ਵਾਂਗ ਮੈਂ ਘਰੋਂ ਘਾਟੋਂ ਜਾਵਾਂਗੀ।
ਡਿਪਟੀ ਸਾਹਿਬ ਤਾਂ ਆਏ ਪਰ ਸਖਤੀ ਕੀਤੀ ਕਰਾਈ ਐਵੇਂ ਹੀ ਗਈ । ਸਾਨੂੰ ਤਾਂ 'ਧੋਤੇ ਮੂੰਹ ਚਪੇੜ' ਪੈ ਗਈ।
ਧੰਨਾ ਜੱਟ- ਸ਼ਾਹ ਜੀ ਵਿਆਜ ਤਾਂ ਬਹੁਤਾ ਏ, ਦਾੜ੍ਹੀ ਨਾਲੋਂ ਮੁੱਛਾਂ ਵਧ ਗਈਆਂ, ‘ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ'।
ਜਦ ਸੱਸੀ ਜਵਾਨ ਹੁੰਦੀ ਹੈ, ਧੋਬੀ ਵਰ ਦੀ ਟੋਲ ਕਰਦੇ ਹਨ। ਸੱਸੀ ਜੋਤਸ਼ੀਆਂ ਤੋਂ ਪੁੱਛਦੀ ਹੈ। ਉਹ ਉਸਦਾ ਜੋਗ ਪੁੰਨੂੰ ਨਾਲ ਦੱਸਦੇ ਹਨ । ਬਸ ਪੁਨੂੰ ਦਾ ਪ੍ਰੇਮ ਹੋ ਜਾਂਦਾ ਹੈ । 'ਧੁਰ ਦੀ ਲਿਖੀ ਕੌਣ ਮੇਟੇ' ਤੇ ਭਰੋਸਾ ਕਰ ਬੈਠਦੀ ਹੈ।
ਆਪਾਂ ਤਾਂ ਕੁਝ ਨਾ ਬਣਾਇਆ ...ਟੱਕਰਾਂ ਮਾਰਦੇ ਰਹੇ ਤੇ ਛੇਕੜ ਸਾਡਾ ਤਾਂ ਉਹੀ ਹਾਲ ਰਿਹਾ। ਅਖੇ 'ਧੁਰ ਦਰਗਾਹੋਂ ਲਿਖਿਆ ਰੋਟੀ ਉਤੇ ਥੂਮ । ਅਸੀਂ ਕੀ ਜਾਣੀਏ ਲੋਕੀ ਕਿਕਣ ਥੈਲੀਆਂ ਭਰ ਲਿਆਂਦੇ ਨੇ।