ਜਗਤਾਰ ਸਿੰਘ ਨੇ ਆਪਣੇ ਭਰਾ ਅਵਤਾਰ ਸਿੰਘ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਭੂਆ ਨੇ ਉਸ ਨੂੰ ਸਮਝਾਉਂਦਿਆਂ ਕਿਹਾ, “ਪੁੱਤਰ ਛੋਟੀ-ਮੋਟੀ ਗੱਲ ਤੋਂ ਇੱਕ ਦੂਜੇ ਤੋਂ ਟੁੱਟ ਕੇ ਨਹੀਂ ਬੈਠੀਦਾ। ਫਿਰ ਵੀ ਤੁਸੀਂ ਮਾਂ-ਜਾਏ ਹੋ। ਸਿਆਣਿਆਂ ਨੇ ਕਿਹਾ ਹੈ ਕਿ- ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ।"
ਮਾਤਾ ਜੀ ਨੇ ਪਰਮਜੀਤ ਨੂੰ ਸਮਝਾਉਂਦਿਆਂ ਕਿਹਾ, "ਜੇ ਤੇਰੀ ਦਰਾਣੀ ਤੈਨੂੰ ਨਹੀਂ ਬੁਲਾਉਂਦੀ ਤਾਂ ਤੂੰ ਉਸ ਨੂੰ ਬੁਲਾ ਲਿਆ ਕਰ । ਇਸੇ ਵਿੱਚ ਘਰ ਦੀ ਤੇ ਤੇਰੀ ਭਲਾਈ ਹੈ। ਸਿਆਣਿਆਂ ਨੇ ਕਿਹਾ ਹੈ- ਜੇ ਪਾਟਾ ਸੀਵੀਏ ਨਾ, ਰੁੱਸਾ ਮਨਾਈਏ ਨਾ ਤਾਂ ਘਰ ਨਹੀਂ ਵੱਸਦੇ।”