ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ-ਜਦੋਂ ਕਿਸੇ ਚੀਜ ਦੀ ਸਭ ਨੂੰ ਜਰੂਰਤ ਹੋਵੇ
ਮਨਿੰਦਰਜੀਤ ਨੇ ਕਿਸੇ ਸ਼ਬਦ ਦਾ ਅਰਥ ਵੇਖਣ ਲਈ ਡਿਕਸ਼ਨਰੀ ਕੱਢੀ ਤਾਂ ਅਮਰਜੀਤ ਕਹਿਣ ਲੱਗੀ, "ਜ਼ਰਾ ਮੈਨੂੰ ਵੀ ਦੇਈਂ ਡਿਕਸ਼ਨਰੀ, ਮੈਂ ਵੀ ਇੱਕ ਸ਼ਬਦ ਦੇ ਅਰਥ ਵੇਖਣੇ ਹਨ।" ਅਮੀ ਨੇ ਵੀ ਡਿਕਸ਼ਨਰੀ ਲਈ ਅਵਾਜ਼ ਮਾਰ ਦਿੱਤੀ । ਮਨਿੰਦਰਜੀਤ ਕਹਿਣ ਲੱਗੀ ਕਿ ਇਹ ਤਾਂ ਉਹ ਗੱਲ ਹੋਈ— ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ।