ਜੋਗਿੰਦਰ ਦੀ ਪਤਨੀ ਗੁਰਮੀਤ ਦੀ ਗੰਭੀਰ ਰੋਗ ਨਾਲ ਮੌਤ ਹੋ ਗਈ। ਗੁਰਮੀਤ ਦੇ ਮਾਪਿਆਂ ਨੇ ਉਸ ਦੇ ਛੋਟੇ ਬੱਚਿਆਂ ਦਾ ਹਿਤ ਧਿਆਨ ਵਿੱਚ ਰੱਖ ਕੇ ਆਪਣੀ ਛੋਟੀ ਧੀ ਮਨਜੀਤ ਦਾ ਵਿਆਹ ਜੋਗਿੰਦਰ ਨਾਲ ਕਰ ਦਿੱਤਾ। ਮਨਜੀਤ ਗੁਰਮੀਤ ਨਾਲੋਂ ਵੱਧ ਪੜ੍ਹੀ-ਲਿਖੀ ਹੈ ਅਤੇ ਨੌਕਰੀ ਵੀ ਕਰਦੀ ਹੈ। ਇਸੇ ਲਈ ਲੋਕ ਅਕਸਰ ਜੋਗਿੰਦਰ ਨੂੰ ਕਹਿ ਦਿੰਦੇ ਹਨ ਕਿ ਤੈਨੂੰ ਤਾਂ ਠੂਠਾ ਫੁੱਟ ਕੇ ਛੰਨਾ ਮਿਲਿਆ ਹੈ।