ਰਾਣੋ- ਅੜੀਏ ਤੈਨੂੰ ਪਹਿਲਾਂ ਹੋਸ਼ ਨਾ ਆਈ, ਤੇਰੇ ਨਾਲ ਤਾਂ 'ਕਿੰਗ ਵਜੇ ਤੇ ਰਾਗ ਬੁਝੇ' ਵਾਲੀ ਗੱਲ ਹੀ ਹੋਈ। ਸੱਲ ਲੱਗਣ ਨਾਲ ਹੀ ਹੋਸ਼ ਆਈ।
ਰਾਜਾ ਜੀ ! 'ਕਾਂ ਦੀ ਰੀਝ ਰੂੜੀਆਂ ਤੇ।' ਇਸ ਭੈੜੇ ਨੇ ਚੰਗਾ ਕੰਮ ਕਿੱਥੋਂ ਕਰਨਾ ਏ ?
ਸਰਦਾਰ ਜੀ, ਇੰਨੀ ਵਡਮੁੱਲੀ ਚੀਜ਼ ਉਸਨੂੰ ਪਚਣੀ ਔਖੀ ਸੀ । ਸੋ, ਫਿੱਟ ਗਿਆ। ਤੁਸਾਂ ਵੀ 'ਕਾਂ ਦੀ ਚੁੰਜ ਵਿਚ ਅੰਗੂਰ' ਦੱਬ ਵਾੜਿਆ।
ਖਿਝਕੇ ਗੋਪਾਲ ਸਿੰਘ ਬੋਲਿਆ, "ਇਕ ਤੇ ਕਰੀਮਾ, ਤੂੰ ਵਕਤ ਬੜਾ ਜ਼ਾਇਆ ਕਰ ਦੇਨਾ ਏਂ । ਤੈਨੂੰ ਕਿੰਨੀ ਵੇਰ ਸਮਝਾਇਆ ਏ, ਪਈ ਕੰਮ ਵਿਚ ਘੜੰਮ ਨਾ ਪਾਇਆ ਕਰ। ਜੇ ਅਸਾਂ ਛੇਤੀ ਛੇਤੀ ਕੋਈ ਹੀਲਾ ਨਾ ਕੀਤਾ ਤਾਂ ਸਭ ਕੁਝ ਹੱਥੋਂ ਨਿਕਲ ਜਾਵੇਗਾ।"
ਕਈ ਲੋਕਾਂ ਦੀ ਮਿੱਤਰਤਾ ਨਿਰੀ ਮਤਲਬ ਦੀ ਹੁੰਦੀ ਹੈ। 'ਕੰਮ ਰਸੇ ਤਾਂ ਕਾਜੀ, ਨਾ ਰਸੇ ਤਾਂ ਪਾਜੀ।'
ਉਹਦੇ ਦੂਜੇ ਸਾਥੀ ਉਹਦੇ ਨਾਲ ਕੰਮ ਕਰਦੇ ਅੱਕ ਜਾਂਦੇ ਸਨ ਤੇ ਕਹਿੰਦੇ ਸਨ, "ਇਹ ਸਾਡੇ ਭਾ ਦੀ ਜ਼ਹਿਮਤ ਕਿੱਥੋਂ ਆ ਗਈ ਹੈ। ਹਰ ਕਿਸੇ ਨੂੰ ਕੰਮ ਪਿਆਰਾ ਲਗਦਾ ਹੈ, ਚੰਮ ਪਿਆਰਾ ਨਹੀਂ ਹੁੰਦਾ ।”
ਤੇਰੀ ਗ਼ਰੀਬੀ ਦਾ ਵੱਡਾ ਕਾਰਨ ਤੇਰਾ ਵਿਹਲੜਪੁਣਾ ਹੈ। ਕੰਮ ਨਾ ਕਾਰ ਤੇ ਕਰਮਾਂ ਦੀ ਮਾਰ । ਇਹ ਤਾਂ ਹੋਣਾ ਹੀ ਹੋਇਆ ।
ਰਾਮਾ ਤਾਂ ਬਸ ਨਾ ਕੰਮ ਦਾ ਹੈ ਨਾ ਕਾਜ ਦਾ ਤੇ ਵੈਰੀ ਹੈ ਅਨਾਜ ਦਾ। ਦੋਵੇਂ ਵੇਲੇ ਪ੍ਰਸ਼ਾਦੇ ਚੰਗੇ ਚੋਖੇ ਮਿਲਣੇ ਚਾਹੀਦੇ ਹਨ ; ਕੰਮ ਨੂੰ ਕਹੋ, ਤਾਂ ਓਹੋ ਵੇਲਾ ਤੇ ਓਹੋ ਘੜੀ ।
ਅਜਾਇਬ ਸਿੰਘ ਬੜਾ ਸੁਘੜ ਹੈ 'ਕੰਮ ਖ਼ਰਚ ਤੇ ਬਾਲਾ ਨਸ਼ੀਨ ।' ਸੰਕੋਚ ਵੀ ਕਰਦਾ ਹੈ, ਤੇ ਰਹਿੰਦਾ ਵੀ ਇੱਜ਼ਤ ਨਾਲ ਹੈ ।
ਰੱਖਾ ਮਲ ਤਾਂ ਦਿਲੋਂ ਇਸ ਕੰਮ ਤੋਂ ਪੱਲਾ ਛੁਡਾਣਾ ਚਾਹੁੰਦਾ ਹੈ, ਪਰ ਉਸਨੂੰ ਕੰਬਲੀ ਨਹੀਂ ਛੱਡਦੀ।
ਸ਼ੇਰ ਸਿੰਘ ਦੂਜੇ ਦੀ ਗੱਲ ਸੁਣ, ਝੱਟ ਪੱਟ ਗੁੱਸੇ ਵਿਚ ਆ ਗਿਆ। ਜੋ ਜੀ ਆਉਂਦਾ ਹੈ, ਹੁਕਮ ਚਾੜ੍ਹ ਦੇਂਦਾ ਹੈ। ਸੱਚ ਹੈ 'ਕੰਨਾ ਦਾ ਕੱਚਾ ਨਾ ਹੁੰਦਾ ਕਦੀ ਸੱਚਾ !'
ਗੱਲ ਸੋਚ ਕੇ ਤੇ ਅੱਗਾ ਪਿੱਛਾ ਵੇਖ ਕੇ ਕਰਿਆ ਕਰੋ। ਜ਼ਮਾਨਾ ਬੜਾ ਖ਼ਰਾਬ ਏ । ਕੰਧਾਂ ਨੂੰ ਵੀ ਕੰਨ ਲੱਗੇ ਹੋਏ ਨੇ। ਇਹ ਨਾ ਸਮਝੋ ਜੁ ਤੁਸੀਂ ਕਹਿ ਦਿੱਤਾ ਤੇ ਗੱਲ ਲੁਕੀ ਰਹਿ ਗਈ। (