ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ-ਪੁਰਾਣੀਆਂ ਆਦਤਾਂ ਨਾਲ ਹੀ ਰਹਿੰਦੀਆਂ ਹਨ
ਰਮਿੰਦਰ ਨੂੰ ਸ਼ੁਰੂ ਤੋਂ ਦੇਰੀ ਨਾਲ ਉੱਠਣ ਦੀ ਆਦਤ ਸੀ। ਹੁਣ ਉਸ ਨੂੰ ਨੌਕਰੀ ਮਿਲ ਗਈ ਹੈ, ਉਹ ਆਪਣੇ ਦਫ਼ਤਰ ਵੀ ਅਕਸਰ ਲੇਟ ਹੀ ਪਹੁੰਚਦਾ ਹੈ। ਉਸ ਦਾ ਜਮਾਤੀ ਵੀ ਰਮਿੰਦਰ ਦੇ ਦਫ਼ਤਰ ਵਿੱਚ ਕੰਮ ਕਰਦਾ ਹੈ। ਇੱਕ ਦਿਨ ਉਸ ਨੇ ਰਮਿੰਦਰ ਨੂੰ ਕਿਹਾ, "ਜਾਪਦਾ ਹੈ ਕਿ ਤੂੰ ਅਜੇ ਤੱਕ ਸਕੂਲ ਤੇ ਕਾਲਜ ਵਾਲੀਆਂ ਆਦਤਾਂ ਛੱਡੀਆਂ ਨਹੀਂ, ਤੇਰਾ ਤਾਂ ਉਹ ਹਾਲ ਜਾਪਦਾ ਹੈ, ਅਖੇ-ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ।"