ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ-ਆਪਣਾ ਕੰਮ ਆਪ ਕਰਨਾ
ਰਵਨੀਤ ਨੂੰ ਆਪਣੇ ਕਮਰੇ ਦੀ ਝਾੜ-ਪੂੰਝ ਕਰਦਿਆਂ ਵੇਖ ਕੇ ਉਸ ਦੀ ਸਹੇਲੀ ਨੇ ਕਿਹਾ, "ਤੇਰੇ ਪਾਪਾ ਤਾਂ ਅਫ਼ਸਰ ਨੇ ਤੇ ਤੁਹਾਡੇ ਘਰ ਨੌਕਰ ਵੀ ਨੇ ਫਿਰ ਵੀ ਤੂੰ ਕੰਮ ਕਿਉਂ ਕਰਦੀ ਹੈਂ?" ਰਵਨੀਤ ਨੇ ਹੱਸ ਕੇ ਕਿਹਾ, "ਮੈਨੂੰ ਆਪਣਾ ਕੰਮ ਆਪ ਕਰਕੇ ਸੰਤੁਸ਼ਟੀ ਮਿਲਦੀ ਹੈ, ਨਾਲੇ ਸਿਆਣਿਆਂ ਨੇ ਵੀ ਕਿਹਾ ਹੈ ਕਿ ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ ।"