ਸਰਦਾਰ-ਹੋਛੇ ਹਰਨਾਮੇ ਨੂੰ ਕੀ ਆਖਣਾ ਹੈ, ਡੂੰਮਣੀ ਦੀ ਨੱਥ ਕਦੀ ਨੱਕ ਕਦੀ ਹੱਥ। ਉਸ ਨੇ ਵਿਖਾਲਾ ਕਰਨ ਤੋਂ ਬਾਜ਼ ਥੋੜਾ ਆਉਣਾ ਹੈ।
ਪੰਚ:-ਸਰਦਾਰ ਜੀ ! ਡੱਡੇ ਸ਼ਾਹ ਦੀ ਖੱਟੀ ਵੀ ਡਾਢੀ ਉਜੜੀ ਹੈ, ਅਖੇ ਡੂੰਮਾਂ ਦਾ ਖੱਟਿਆ ਕੁੱਤੇ ਗਏ ਗਵਾ ਵਾਲੀ ਗੱਲ ਬਣੀ ਪਈ ਹੈ।
ਤੁਸੀਂ ਵੀ ਹੋਛਿਆਂ, ਨਿਤਾਣਿਆਂ ਦਾ ਆਸਰਾ ਫੜਦੇ ਹੋ ! ਭਾਈ ਸਾਹਿਬ 'ਡੂੰਮ ਨਾ ਬੇਲੀ, ਕਿੰਗ ਨਾ ਹਥਿਆਰ । ਕਿਸੇ ਤਕੜੇ ਨੂੰ ਬਾਂਹ ਫੜਾਉ। ਫਿਰ ਵੇਖੋ ਕੀ ਬਣਦਾ ਹੈ।
ਡੂੰਘੀ ਨਦੀ ਤੇ ਤੁਲਾ ਪੁਰਾਣਾ, ਤਰਸਾਂ ਕਿਹੜੇ ਚੱਜ ਓ ਯਾਰ।
ਅਖੇ ‘ਡਾਂਗੀ ਦਾ ਤਲਾ ਮੂੰਹ; ਤੇ ਨਾ ਰੋਸ਼ਨ ਖ਼ਾਤੂਨ। ਇਸੇ ਸ਼ਕਲ ਦਾ ਮਾਣ ਕਰਦੀ ਫਿਰਦੀ ਏਂ ?
ਮਾਸਟਰ,ਜੀ ਇਸ ਗੱਲ ਦੇ ਹਾਮੀ ਤਾਂ ਨਹੀਂ' ਪਈ 'ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਪਰ ਜਦ ਕਿਸੇ ਨੂੰ ਕੋਈ ਮਾੜੀ ਗੱਲ ਕਰਦਿਆਂ ਵੇਖਣ, ਤਦ ਉਸ ਵਲ ਘੂਰ ਕੇ ਜ਼ਰੂਰ ਤੱਕਦੇ ਹਨ ।
ਮੁੰਡਾ ਵੇਖੋ ਚਿੱਬੜ ਜਿਹਾ ਤੇ ਕੁੜੀ ਵੇਖੋ ਪਰੀ ਜਿਹੀ। ਪਰ ਕੁੜੀ ਖੁਸ਼ ਹੈ। ਆਖਦੀ ਹੈ, ‘ਡੋਰੇ ਤੋਂ ਕੀ ਲੈਣਾ ਹੈ, ਆਟਾ ਬਹੁਤਾ ਦੇਖ ਲੈ । ਪੱਲੇ ਧਨ ਤਾਂ ਹੈ ਸੂ ਨਾ ।
ਕਰਮਾਂ ਨੂੰ ਹੀ ਦੋਸ਼ ਦਿਆਂ । ਹੋਰ ਕੀ ਕਰਾਂ । ਆਪ ਫਾਥਾ ਕਸਾਈਆਂ ਦੇ ਵੱਸ । ਨਹੀਂ ਸੀ ਪਤਾ ਕਿ 'ਡੈਣ ਦੇ ਕੁੱਛੜ ਮੁੰਡਾ ਹੁਣ ਵੀ ਹੈ ਨਹੀਂ।
ਪੰਚ- ਓਏ ਮੂਰਖਾ ! ਤੇਰਾ ਇਹ ਦਿਖਲਾਵੇ ਵਾਲਾ ਸੁਭਾ ਨਾ ਗਿਆ। ਅਖੇ 'ਡੇਢ ਬਕੈਣ, ਮੀਆਂ ਧਰੇਕਾਂ ਦੀ ਛਾਵੇਂ"। ਇਹ ਹੋਛਾਪਨ ਛੱਡ ਦੇ ।
ਨਿਹਾਲੀ- ਜਾਨਕੀ ! ਤੇਰੀ ਵੀ ਤਾਂ ‘ਡੇਢ ਪਾ ਖਿਚੜੀ, ਚੁਬਾਰੇ ਰਸੋਈ ਵਾਲੀ ਹੀ ਗੱਲ ਹੈ । ਤੂੰ ਕਿਹੜਾ ਆਪਣੀ ਹੈਸੀਅਤ ਵੇਖ ਕੇ ਕਰਦੀ ਏਂ ?
ਹਰ ਦੂ ਲਾਹਨਤ । ਸਾਡੇ ਲਈ ਸਭੇ ਹੀ ਇਕੋ ਜਿਹੇ ਨਿਕਲੇ । ਡੇਢ ਕਸੀਰਾ ਨੇਂਦਰਾ ਤੇ ਠਲ੍ਹਿਓਂ ਗਾਨੀ ਆਈ'।
ਹੇ ਨਸ਼ੇ ਵਿਚ ਖੀਵੇ ਲੋਕੋ ! ਹੋਸ਼ ਕਰੋ, ਸੰਭਲੋ । ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ।