ਠੀਕ ਹੈ ਝੂਠ ਤੇ ਪਾਪ ਫਲਦੇ ਬੜੇ ਹਨ ਪਰ 'ਝੂਠੇ ਦਾ ਮੂੰਹ ਕਾਲਾ' ਹੁੰਦਾ ਹੈ ਇਹ ਪਖੰਡੀ ਕਦੇ ਨਾ ਕਦੇ ਜ਼ਰੂਰ ਫਸੇਗਾ ।
ਇੱਕ-ਕਿਹਰ ਸਿੰਘ ! ਜਦ ਤੂੰ ਪਿਆਰਾ ਸਿੰਘ ਨੂੰ ਮੇਰੀ ਬਾਬਤ ਚੁਗਲੀ ਕਰਨ ਲਈ ਪੁੱਛਿਆ, ਤਾਂ ਉਸ ਨੇ ਕੀ ਆਖਿਆ ? ਦੂਜਾ-ਆਖਣਾ ਕੀ ਸੀ ? ਝੂਠੇ ਦਾ ਯਈਂ ਯਈਂ। ਬੱਸ ਇਧਰ ਉਧਰ ਦੀਆਂ ਮਾਰਨ ਲਗ ਪਿਆ ।
ਇਹ ਠੀਕ ਹੈ, ਕਿ ਦੋਬਾਜਰਾ ਆਦਮੀ ਹਰ ਵੇਲੇ ਚਤੁਰਾਈ ਦੀਆਂ ਗੱਲਾਂ ਹੀ ਸੋਚਦਾ ਰਹਿੰਦਾ ਹੈ। ਗੁਰਵਾਕ ਹੈ ‘ਝੂਠੀ ਦੁਰਮਤਿ ਕੀ ਚਤਰਾਈ' ਪਰ ਉਸ ਦੇ ਹੱਥ ਪਲੇ ਫਿਰ ਵੀ ਕੁਝ ਨਹੀਂ ਪੈਂਦਾ।
ਦਸਖ਼ਤ ਤੁਹਾਡੀਆਂ ਰਸੀਦਾਂ ਨਾਲ ਮਿਲ ਗਏ ਹਨ, ਸੋ ਦੇਖ ਲਓ ਲਾਲਾ ਜੀ ! 'ਝੂਠ ਦੇ ਪੈਰ ਹਹੀਂ ਹੁੰਦੇ, ਸੱਚ ਨਿੱਤਰ ਆਇਆ ਹੈ।
ਪੰਚ -ਸ਼ਾਹ ! ਸੱਚ ਕਹਿਨ ਵਿੱਚ ਕੋਈ ਝਿਜਕ ਨਹੀਂ ਹੁੰਦੀ, ਡਰ ਤਾਂ ਝੂਠ ਕਹਿਣ ਵਿੱਚ ਹੀ ਹੁੰਦਾ ਹੈ। 'ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਭਲਾ।
ਨੀ ਅੜੀਓ ! ਸਾਰਾ ਦਿਨ ਲੱਗੀਆਂ ਰਹੀਆਂ ਫੁੱਟੀ ਚੁਣਨ ਵਿੱਚ, ਪਰ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਜਾਪਦਾ, 'ਝੁੰਗੇ ਦੀ ਚੋਣ, ਤੇਲ ਤੇ ਲੂਣ ਵਾਲਾ ਲੇਖਾ ਹੀ ਹੋਣਾ ਸੀ । ਕਪਾਹ ਦੀ ਫੁੱਟੀ ਦੀ ਆਖਰੀ ਚੋਣ ਜੋ ਸੀ।
ਇਸ ਨੌਕਰ ਨਾਲ ਨਰਮ ਰਹੋ ਜਾਂ ਗਰਮ । ਇਸ ਨੂੰ ਕੁਝ ਨਹੀਂ ਪੋਂਹਦਾ, ਇਸ ਦਾ ਇਹ ਹਾਲ ਹੈ ਅਖੇ 'ਝਾੜਿਆ ਝੰਬਿਆ ਭੂਰਾ ਜਿਉਂ ਕਾ ਤਿਉਂ ।
ਤੁਲਸਾਂ— ਨੀ ਸ਼ੀਲਾ ! ਤੂੰ ਓਹੀ ਗੱਲ ਕੀਤੀ ਨਾ ਅਖੇ 'ਝਲੀ ਗਈ ਨਾਵਣ ਤੇ ਸੇੜ ਆਈ ' ਲਾਵਣ । ਇਕ ਕੰਮ ਤਾਂ ਕਰ ਆਈ ਏਂ ਪਰ ਦੋਹਾਂ ਉਤੇ ਪਾਣੀ ਵੀ ਪਾ ਆਈ ਏਂ ।
ਸਾਨੂੰ ਤਾਂ ਹੁਣ ਤਾਈਂ ਜੋਗ ਦੀ ਸ਼ਕਲ ਭੀ ਨਹੀਂ ਦਿਖਾਈ, ਤੇ ਉਸ ਰਾਣੀ ਖਾਂ ਦੇ ਸਾਲੇ ਦੀ 'ਝਟ ਮੰਗਨੀ ਪਟ ਵਿਆਹ' ਵਾਹ ਗੁਰੂ ਜੀ ਵਾਹ !