ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ-ਜਦੋਂ ਕਿਸੇ ਕਾਰਨ ਆਪਣਾ ਹੀ ਨੁਕਸਾਨ ਹੋਵੇ
"ਆਦਮੀ ਨੂੰ ਹਰ ਨਿੱਕੀ-ਨਿੱਕੀ ਗੱਲ ਉੱਤੇ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। ਸਿਆਣੇ ਕਹਿੰਦੇ ਨੇ, ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ", ਨਿਰਮਲ ਸਿੰਘ ਨੇ ਅਮਿਤ ਨੂੰ ਸਮਝਾਉਂਦਿਆ ਕਿਹਾ।