ਭਰਾਵਾ ! ਮਿਲਣ ਨੂੰ ਜੀ ਕੀਤਾ, ਅਸੀਂ ਆ ਗਏ । ਤੂੰ ਜਾਣ ਨਾ ਜਾਣ ਮੈਂ ਤੇਰਾ ਮਹਿਮਾਨ ਵਾਲੀ ਗੱਲ ਏ। ਤੈਨੂੰ ਸਗੋਂ ਸੱਦਣ ਬੁਲਾਉਣ ਦੀ ਲੋੜ ਨਹੀਂ ਪਈ।
ਸ਼ੇਅਰ ਕਰੋ
ਚੌਧਰਾਣੀ ਜੀ, ਰਿਸ਼ਤੇਦਾਰੀਆਂ ਕਾਹਦੀਆਂ ਜੇ ਮੇਲ ਜੋਲ ਨਾ ਰਹੇ ਤਾਂ ? ਸਿਆਣਿਆਂ ਨੇ ਸੱਚ ਕਿਹਾ ਹੈ ਅਖੇ 'ਮਿਲਦਿਆਂ ਦੇ ਸਾਕ, ਵਾਹਦਿਆਂ ਦੀਆਂ ਭੋਆਂ।'
ਨਦੀ ਕਿਨਾਰੇ ਰੁਖੜਾ ਵੇਸਾਹੁ ਠ ਕੀਐ । ਮਿਰਤਕ ਨਾਲ ਵਿਹਾਈਐ ਸੋਹਾਗਨ ਥੀਐ।
ਕੋਈ ਹੋਰ ਗੱਲ ਕਰੋ, ਯਹੂਦੀਆਂ ਦਾ ਮਾਮਲਾ ਤਾਂ ਅਖੇ 'ਮਿਰਜ਼ਾ ਮਰ ਗਿਆ ਏ ਕਿ ਸਾਰੰਗੀ ਟੁੱਟ ਗਈ ਏ ?’ ਵਾਂਗ ਕਦ ਛੇਤੀ ਕੀਤੇ ਮੁੱਕਣ ਵਿਚ ਆਉਣਾ ਏਂ ?
ਨਾ ਗੱਲ ਦਾ ਸਿਰਾ, ਨਾ ਪੈਰ । ਬੱਸ ਨਿਰੀਆਂ ਗੱਪਾਂ। ‘ਮਿਰਜ਼ਾ ਕਾਬਲ, ਤੇ ਭੰਗ ਹਜ਼ਾਰੇ' ਵਾਲਾ ਲੇਖਾ ਹੈ।
ਰਾਮ ਨਾਥ ਨੇ ਮਿੱਤਰ ਨਾਲ ਵਿਸਾਹ ਘਾਤ ਕੀਤਾ, ਵੇਖੋ ਉਸ ਦਾ ਕੀ ਹਾਲ ਹੋਇਆ ? ਸੱਚ ਹੈ 'ਮਿੱਤਰਾਂ ਨਾਲ ਕਰੇਂਦੇ ਠੱਗੀਆਂ, ਥੀਂਦੇ ਜਨਮ ਕਸਾਈ'। ਕੁੰਭੀ ਨਰਕ ਤਿਨ੍ਹਾਂ ਦਾ ਵਾਸਾ ਜੋ ਨਿੰਦਿਆ ਕਰਨ ਪਰਾਈ।
ਉਹਦੀਆਂ ਮਿੱਠੀਆਂ ਗੱਲਾਂ ਉਤੇ ਨਾ ਜਾਣਾ। 'ਮਿੱਠੀ ਮਾਸੀ ਮਿੱਠਾ ਮੋਹਰਾ' ਅਜੇਹੇ ਮੋਮੋਠੱਗਣੇ ਅੰਦਰੋਂ ਖੋਟੇ ਹੁੰਦੇ ਹਨ।
ਵੱਡੀ ਕਿਸਮਤ ਵਾਲਾ ਏ। 'ਮਿੱਟੀ ਨੂੰ ਹੱਥ ਪਾਏ, ਸੋਨਾ ਹੋ ਜਾਂਦੀ ਏ'।
ਗਾਲੀ ਗਲੋਚ ਦਾ ਫੱਟ ਤਾਂ ਮਿਲ ਜਾਂਦਾ ਹੈ, ਪਰ ਜਦ ਮੇਰਾ ਭਰਾ ਮੇਰੇ ਵੈਰੀਆਂ ਨਾਲ ਜਾ ਰਲਿਆ, ਤਾਂ ਘਰ ਨੇ ਉਜੜਨਾ ਹੀ ਸੀ। ਸੱਚ ਹੈ, “ਮਿਹਣੀ ਘਰ ਨਹੀਂ ਉਜੜਦੇ, ਕਰਤੂਤੀ ਉਜੜਦੇ ਹਨ।
ਜੀ, ਲੱਖ ਲਾਹਨਤ ਕਮਜ਼ੋਰਾਂ ਨੂੰ । ‘ਮਾੜੇ ਬੰਦੇ ਨੂੰ ਖੇਤੀ ਖਾ ਜਾਂਦੀ ਏ ਤੇ ਤਕੜਾ ਖੇਤੀ ਨੂੰ ਖਾਂਦਾ ਏ'। ਜੀਉਣਾ ਹੋਵੇ ਤਾਂ ਤਕੜੇ ਹੋਕੇ ਜੀਣਾ ਚਾਹੀਦਾ ਹੈ।
ਰੌਣਕ ਰਾਮ ਦੀ ਕੀ ਪੁਛਦੇ ਹੋ ? ਜਿਸ ਦਾ ਜੀ ਆਇਆ, ਗਰੀਬ ਨੂੰ ਕੰਮ ਲਾ ਲਿਆ। 'ਮਾੜੇ ਦੀ ਜੋਰੂ ਜਣੇ ਖਣੇ ਦੀ ਭਾਬੀ' ਹੁੰਦੀ ਹੀ ਹੈ।
ਸ਼ਾਹ ! ਤੁਹਾਨੂੰ ਕੌਣ ਕੁਝ ਆਖ ਸਕਦਾ ਹੈ ? ਹਰ ਕੋਈ ਆਪਣੇ ਤੋਂ ਨੀਵਿਆਂ ਨੂੰ ਹੀ ਦਬਾਂਦਾ ਹੈ। 'ਮਾੜੀ ਧਾੜਾ ਚੰਮਾਰਾਂ ਉਤੇ' ਵਾਲੀ ਗੱਲ ਹੈ।
ਹੋਣਾ ਕੀ ਸੀ ਵਿਚਾਰਿਆਂ ਤੋਂ। ਕਿਹੜੀ ਉਹਨਾਂ ਨੇ ਇੱਕ ਦੂਜੇ ਦੀ ਲੱਤ ਤੋੜ ਦੇਣੀ ਸੀ ? 'ਮਾੜਾ ਮਾੜੀ ਲੜੇ ਤੇ ਚੀਕ ਚਿਹਾੜਾ ਪੜੇ' ਬੱਸ ਰੌਲਾ ਪਾ ਕੇ ਠੰਡੇ ਹੋ ਗਏ।