ਤੂੰ ਨਾ ਵਿਗੜਿਓਂ ਮੈਂ ਆਪ ਵਿਗਾੜਿਓਂ, ਮੋਰੀ ਦਾ ਗੰਦ ਚੁਬਾਰੇ ਚਾੜ੍ਹਿਓ

- (ਮਾਮੂਲੀ ਆਦਮੀ ਨੂੰ ਉੱਚ ਪਦਵੀ ਦਿਵਾਈ ਜਾਏ ਤੇ ਉਹ ਉਸ ਨੂੰ ਸੰਭਾਲ ਨਾ ਸਕੇ। ਤੇ ਉਲਟਾ ਆਪਣੇ ਸਹਾਇਕ ਦੀ ਬੇਕਦਰੀ ਕਰਨ ਲੱਗੇ)

ਸ਼ਾਹ ਜੀ, ਇਸ ਵਿੱਚ ਸਾਰੇ ਪਿੰਡ ਦੀ ਜ਼ਿਮੇਵਾਰੀ ਹੈ । ਕਿਹੜਾ ਗੁਣ ਵੇਖ ਕੇ ਉਸ ਨੂੰ ਸਰਪੰਚ ਚੁਕ ਬਣਾਇਆ ਸੀ ਤੁਸਾਂ । ਉਸ ਨੇ ਤਾਂ ਕੁਪੱਤ ਹੀ ਕਰਨਾ ਸੀ। 'ਤੂੰ ਨਾ ਵਿਗੜਿਉਂ ਮੈਂ ਆਪ ਵਿਗਾੜਿਓ, ਮੋਰੀ ਦਾ ਗੰਦ ਚੁਬਾਰੇ ਚਾੜ੍ਹਿਓ ।' ਸਾਡਾ ਆਪਣਾ ਕੀਤਾ ਅੱਗੇ ਆਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ