ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ-ਸਮਾਜ ਦਾ ਕਿਸੇ ਪਾਸੇ ਵੀ ਰਾਜੀ ਜਾਂ ਖੁਸ਼ ਨਾ ਹੋਣਾ
ਰਣਬੀਰ : "ਮਾਤਾ ਜੀ, ਮੈਂ ਸੋਚਦਾਂ ਆਪਾਂ ਭੈਣ ਦਾ ਵਿਆਹ ਪੈਲਸ ਵਿੱਚ ਹੀ ਕਰੀਏ, ਨਹੀਂ ਤਾਂ ਲੋਕ ਐਵੇਂ ਗੱਲਾਂ ਕਰਨਗੇ ।" ਮਾਤਾ ਜੀ: "ਨਾ ਪੁੱਤਰ, ਆਪਾਂ ਨੇ ਆਪਣੀ ਚਾਦਰ ਵੇਖਣੀ ਹੈ ਅਤੇ ਘਰ ਦੇ ਵਿਹੜੇ ਵਿੱਚ ਹੀ ਟੈਂਟ ਲਾ ਕੇ ਵਿਆਹ ਕਰਾਂਗੇ ਲੋਕਾਂ ਦਾ ਕੀ ਹੈ ? ਜੇ ਬਹੁਤਾ ਖ਼ਰਚਾ ਕਰਕੇ ਕਰਜ਼ਾ ਚੜਾ ਲਿਆ, ਲੋਕ ਤਾਂ ਫਿਰ ਵੀ ਗੱਲਾਂ ਕਰਨਗੇ । ਸਿਆਣਿਆਂ ਨੇ ਐਵੇਂ ਨੀ ਕਿਹਾ- ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੀਂ ।"