ਅਮਰ ਸਿੰਘ ਨੂੰ ਜਦੋਂ ਵਾਹੀ ਲਈ ਟ੍ਰੈਕਟਰ ਚਾਹੀਦਾ ਸੀ ਉਦੋਂ ਸਵੇਰੇ-ਸ਼ਾਮ ਸਾਡੇ ਘਰ ਪੁੱਛਣ ਆਉਂਦਾ ਸੀ ਕਿ ਟ੍ਰੈਕਟਰ ਵਿਹਲਾ ਹੋਇਆ ਕਿ ਨਹੀਂ। ਚਾਰ ਦਿਨ ਟ੍ਰੈਕਟਰ ਨਾਲ ਵਾਹੀ ਕਰਨ ਉਪਰੰਤ ਆਪਣੇ ਨੌਕਰ ਦੇ ਹੱਥ ਉਸ ਨੇ ਟ੍ਰੈਕਟਰ ਵਾਪਸ ਭੇਜ ਦਿੱਤਾ। ਉਸ ਦਾ ਤਾਂ ਉਹ ਹਾਲ ਹੈ ਅਖੇ- ਢਿੱਡ ਭਰਿਆ ਕੰਮ ਸਰਿਆ। ਹੁਣ ਉਹ ਧੰਨਵਾਦ ਕਰਨ ਵੀ ਨਹੀਂ ਆ ਸਕਿਆ।