ਪਹਿਲੀ ਗੋਲੀ -ਅੜੀਏ ! ਮਹਾਰਾਜ ਨੂੰ ਕੌਣ ਸਮਝਾਏ ? ਕੌਣ ਚੂੰ ਕਰੇ ! ਚੂੰ ਚਰਾਂ ਕੀਤੀ ਨਹੀਂ ਕਿ ਸੂਲੀ ਚੜ੍ਹਿਆ ਨਹੀਂ ।
ਚਿੰਤਾ ਚਿਖਾ ਬਰਾਬਰੀ, ਦਿਲ ਵਿੱਚ ਬਲਨ ਤੰਦੂਰ । ਲੰਘੇ ਸਾਥੀ ਉਸ ਤੋਂ, ਅੱਗੇ ਕੇਡੀ ਦੂਰ ।
ਅਸਾਂ ਵੀ ਚੰਮ ਚਮਾਰਾਂ ਦੇ ਮੱਥੇ ਮੜ੍ਹਿਆ । ਜਿਹੋ ਜਿਹਾ ਸਲੂਕ ਉਨ੍ਹਾਂ ਸਾਡੇ ਨਾਲ ਕੀਤਾ, ਉਹੋ ਜਿਹਾ ਵੇਲਾ ਪੈਣ ਤੇ ਅਸਾਂ ਉਨ੍ਹਾਂ ਨਾਲ ਕਰ ਵਿਖਾਇਆ ।
ਪਹਾੜੀ ਇਲਾਕਿਆਂ ਵਿੱਚ ਤੁਸੀਂ ਤਰ੍ਹਾਂ ਤਰ੍ਹਾਂ ਦੇ ਲੋਕ ਵੇਖੋਗੇ। ਚੰਬੇ ਦੀ ਹਾਕ, ਗੁਲੇਰ ਦੀ ਫੱਕ, ਨੂਰ ਪੁਰ ਦੀ ਗੱਪ ਪ੍ਰਸਿੱਧ ਹੈ।
ਵੇਖਦਿਆਂ ਹੀ, 'ਚੰਬਾ ਅਚੰਭਾ" ਕਰ ਦੇਂਦਾ ਹੈ । ਏਨਾ ਸੁੰਦਰ ਇਲਾਕਾ ਹੈ।
ਕੋਈ ਸਾਡੇ ਇਸ਼ਟਾਂ ਨੂੰ ਬੁਰਾ ਆਖਦਾ ਹੈ ਤਾਂ ਪਿਆ ਆਖੇ 'ਚੰਨ ਦਾ ਥੁੱਕਿਆ ਮੂੰਹ ਤੇ ਹੀ ਪੈਂਦਾ ਹੈ'।
ਗੱਲ ਕੀ ਏ, ਰੁਪਿਆ ਸਾਡਾ ਗਰਕ ਹੁੰਦਾ ਲਗਦਾ ਏ। ਉਹ ਜਦ ਵਿਆਹ ਕਰਾਉਣ ਗਿਆ ਤੇ ਉੱਥੇ ਹੀ ਥੱਪਾ ਮਾਰ ਕੇ ਬਹਿ ਗਿਆ । ਆਵੇ ਭਾਵੇਂ ਨਾ ਆਵੇ, ਚੰਦ ਚੰਦਾਂ ਦੇ ਮਾਮਲੇ ਚੜ੍ਹਨ ਚੜ੍ਹਨ, ਨਾ ਚੜ੍ਹਨ ਤੇ ਨਾ ਈਂ ਚੜ੍ਹਨ । ਪਤਾ ਕੋਈ ਨਹੀਂ ।
ਗੁਰਨਾਮ ਸਿੰਘ - ਨੱਥੂ ਨੂੰ ਮਾਰ ਪੈਣੀ ਹੀ ਸੀ, ‘'ਚੰਦਰੇ ਦਾ ਝਾੜਾ ਛਿੱਤਰ ਨਾਲ ਹੀ ਕਰੀਦਾ ਹੈ ।" ਉਸ ਨੇ ਵੀ ਤਾਂ ਅੱਤ ਹੀ ਚੁੱਕੀ ਹੋਈ ਸੀ !
ਮੇਰਾ ਇੱਕੋ ਇੱਕ ਪੁੱਤਰ ਹੈ ਪਰ ਲੱਖਾਂ ਜਿਹਾ ਇੱਕ । ਮੈਨੂੰ ਬਹੁਤੀ ਮੂਰਖ ਜਾਂ ਕੁਪੱਤੀ ਸੰਭਾਲ ਨਹੀਂ ਚਾਹੀਦੀ । ਚੰਦਨ ਦੀ ਟੁਕੜੀ ਭਲੀ, ਗੱਡੀ ਭਲੀ ਨਾ ਕਾਰ।
ਉਸ ਵੇਲੇ ਮੈਨੂੰ ਲੋੜ ਸੀ, ਤੁਸਾਂ ਥੋੜੀ ਜਿੰਨੀ ਵੀ ਮਦਦ ਨਾ ਕੀਤੀ । ਹੁਣ ਮੈਂ ਕੀ ਕਰਾਂ ਤੁਹਾਡੇ ਰੁਪਈਆਂ ਨੂੰ, 'ਚੰਦ ਚੜ੍ਹੇ ਨੂੰ ਤੰਦ ਹੀ ਪ੍ਰਵਾਣ ਏ, ਪਿਛੋਂ ਭਾਵੇਂ ਪੱਗ ਲਾਹ ਲਾਹ ਸੁਟੇ।”
ਤੁਸੀਂ ਪੁੱਛਦੇ ਹੋ, ਮੈਨੂੰ ਤੁਹਾਡੀ ਕਾਮਯਾਬੀ ਦਾ ਪਤਾ ਕਿਵੇਂ ਲੱਗਾ ? ਭਾਈ ਜਾਨ, ਚੰਦ ਚੜ੍ਹੇ ਤੇ ਪੁੱਤਰ ਜੰਮੇ ਕਦੀ ਗੁੱਝੇ ਰਹੇ ਨੇ ?
ਰੂਪ ਲਾਲ — ਇਹ ਕਰਮ ਪੁਰੀ ਹੈ । ਸਾਰੇ ਲੋਕ ਬਾਲਾ ਸਿੰਘ ਵਰਗੇ ਸ਼ੁਦਾਈ ਤਾਂ ਨਹੀਂ ਨਾ ਹੁੰਦੇ । ਚੰਗੇ ਨਾਲ ਹਰ ਕੋਈ ਚੰਗਾ ਹੁੰਦਾ ਏ ।