ਗੱਲ ਕੀ ਏ, ਰੁਪਿਆ ਸਾਡਾ ਗਰਕ ਹੁੰਦਾ ਲਗਦਾ ਏ। ਉਹ ਜਦ ਵਿਆਹ ਕਰਾਉਣ ਗਿਆ ਤੇ ਉੱਥੇ ਹੀ ਥੱਪਾ ਮਾਰ ਕੇ ਬਹਿ ਗਿਆ । ਆਵੇ ਭਾਵੇਂ ਨਾ ਆਵੇ, ਚੰਦ ਚੰਦਾਂ ਦੇ ਮਾਮਲੇ ਚੜ੍ਹਨ ਚੜ੍ਹਨ, ਨਾ ਚੜ੍ਹਨ ਤੇ ਨਾ ਈਂ ਚੜ੍ਹਨ । ਪਤਾ ਕੋਈ ਨਹੀਂ ।
ਸ਼ੇਅਰ ਕਰੋ
ਭਾਈ ਵੰਡ ਖਾਇ ਖੰਡ ਖਾਇ। ਆਪ ਖਾਧਾ ਤਾਂ ਕੀ ਖਾਧਾ ।
ਤੇਰੇ ਲਈ ਤਾਂ ਅਖੇ 'ਵੰਝਲੀ ਦਾ ਕੀ ਵਜਾਉਣਾ, ਮੂੰਹ ਵਿੰਗਾ ਕਰਨਾ ਏ' ਰਤਾ ਮੇਰੀ ਥਾਂ ਕੰਮ ਕਰਕੇ ਵੇਖੋਂ ਤਾਂ ਪਤਾ ਲੱਗੇ।
ਜਦ ਦਾ ਪ੍ਰਦੇਸ ਆਇਆ ਹਾਂ, ਘਰ ਵਾਲਿਆਂ ਨੇ ਪਿੱਛੋਂ ਖਬਰ ਸਾਰ ਲੈਣੀ ਵੀ ਛੱਡ ਦਿੱਤੀ ਹੈ। ਅਖੇ 'ਵੰਝ ਧੀਆਂ ਰਾਵੀ, ਨਾ ਕੋਈ ਵੰਝੀ ਨਾ ਕੋਈ ਆਵੀ'।
ਵੈਰੀ ਦੀ ਅੱਖ ਤੇ ਭੂਤ ਦੀ ਹਾਕ ਬੁਰੀ ਹੁੰਦੀ ਜੇ। ਵੈਰੀ ਦੀ ਨਜ਼ਰ ਪੱਥਰ ਵੀ ਪਾੜ ਦੇਂਦੀ ਹੈ।
ਮੂਰਖ ਨੇ ਕੁਲੂ ਪਹਿਲਵਾਨ ਦਾ ਟਕਰਾ ਕੀ ਕਰਨਾ ਸੀ ? ਉਸਦਾ ਤਾਂ 'ਵੈਰ ਪਈ ਡੂੰਮਣੀ ਖਿਧੌਲੇ ਪਾੜੇ' ਵਾਲਾ ਲੇਖਾ ਬਣਿਆ ਹੋਇਆ ਹੈ। ਉਲਟਾ ਆਪ ਹੀ ਸੱਟਾਂ ਖਾ ਕੇ ਡਿੱਗਾ।
ਭੈਣ ਜੀ, ਚਲੋ ਸੁਭੱਦ੍ਰਾ ਦੇ ਘਰ ਵਧਾਈ ਦੇ ਆਈਏ। 'ਵੇਲੇ ਵੇਲੇ ਦਾ ਮੰਗਲ ਹੁੰਦਾ ਹੈ' ਪਿੱਛੋਂ ਜਾਣ ਦਾ ਕੀ ਲਾਭ ?
ਹੁਣੇ ਦਾਰੂ ਕਰੋ। 'ਵੇਲੇ ਸਿਰ ਇੱਕੋ ਤੋਪਾ ਨੌਂ ਤੋਪਿਆਂ ਨੂੰ ਬਚਾਂਦਾ ਹੈ' ਪਿੱਛੋਂ ਬੜੇ ਦੁਖੀ ਹੋਵੋਂਗੇ।
ਸ਼ਾਹ, ਕੋਈ ਗੱਲ ਨਹੀਂ, 'ਵੇਲਾ ਨਿਕਲ ਜਾਂਦਾ ਏ, ਗੱਲ ਯਾਦ ਰਹਿ ਜਾਂਦੀ ਏ' ਔਖ ਸੌਖ ਕੱਟ ਲਵਾਂਗੇ, ਪਰ ਤੇਰੀ ਨਿਰਦੈਤਾ ਨੂੰ ਨਹੀਂ ਭੁੱਲਾਂਗੇ।
ਵੀਅਤਨਾਮ ਦੀ ਲੜਾਈ ਲਮਕੀ ਜਾਂਦੀ ਏ । 'ਵੇਖੀਏ ਅਖੀਰ ਊਠ ਕਿਸ ਕਰਵਟ ਬੈਠਦਾ ਹੈ।'
ਸ਼ਾਸਤ੍ਰ ਤੇ ਗ੍ਰੰਥ ਪਏ ਕਹਿਣ ਕਿ 'ਵੇਖ ਪਰਾਈਆਂ ਚੰਗੀਆਂ, ਮਾਂਵਾਂ, ਧੀਆਂ ਭੈਣਾਂ ਜਾਣੈ' ਪਰ ਜਦ ਤਕ ਪਖੰਡੀ ਮਰਦ ਇਸਤ੍ਰੀ ਨੂੰ ਡੱਬੇ ਵਿਚ ਬੰਦ ਕਰੀ ਰੱਖਣਗੇ, ਕੀ ਸਬੂਤ ਹੈ ਕਿ ਅਸਲੋਂ ਅਸੀਂ ਉਹਨਾਂ ਨੂੰ ਇੰਞ ਹੀ ਜਾਣਦੇ ਹਾਂ ?
'ਵਿੰਗਾ ਤੱਕਲਾ ਭਾਊ ਜੁੱਤੀ ਨਾਲ ਈ ਸਿੱਧਾ ਹੁੰਦਾ ਈ'। ਤੇ ਇਹਨੇ ਏਦਾਂ ਥੋੜ੍ਹਾ ਸਮਝਣਾ ਏ।
ਮਹਾਂ ਸਿੰਘ 'ਵਿਧਾਤਾ ਦੇ ਰਾਹ ਨਿਆਰੇ !' ਕੀ ਪਤਾ ਸੀ ਤੁਹਾਡੀ ਕਿਸਮਤ ਵਿਚ ਦੋਹਾਂ ਮਿਸਲਾਂ ਦੀ ਨੂਰ-ਪਰਸਤੀ ਲਿਖੀ ਹੋਈ ਹੈ।