ਉੱਠੇ ਤਾਂ ਉੱਠ ਨਹੀਂ ਰੇਤੇ ਦੀ ਮੁੱਠ-ਵਿਹਲ ਅਤੇ ਆਲਸ
ਮਨਵੀਰ, ਤੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਰ, ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਤੂੰ ਆਪਣੇ ਬਾਪੂ ਜੀ ਦਾ ਖੇਤੀ-ਬਾੜੀ ਦੇ ਕੰਮ ਵਿੱਚ ਹੱਥ ਵਟਾਇਆ ਕਰ। ਵਿਹਲ ਅਤੇ ਆਲਸ ਤਾਂ ਬੰਦੇ ਨੂੰ ਨਿਕੰਮਾ ਕਰ ਦਿੰਦੀਆਂ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ—"ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ ।" ਮਨਵੀਰ ਦੇ ਮਾਤਾ ਜੀ ਨੇ ਉਸ ਨੂੰ ਸਮਝਾਉਂਦਿਆ ਕਿਹਾ।