ਤੂੰ ਸਾਨੂੰ ਹੀ ਕੋਸਣਾ ਹੋਇਆ ਕਿ ਅਸੀਂ ਸਾਹਮਣੇ ਜੋ ਹੋਏ । ''ਦਾਂਦ ਗਵਾਇਆ ਥੋਰੀਏ, ਮੁੜ ਮੁੜ ਕਿੱਲਾ ਲੋੜੀਏ ।"
ਵੇਖੋ, ਸਰ ਜਾਰਜ ! ਦੰਮਾਂ ਦੇ ਰੁੱਠੇ ਗੱਲੀਂ ਨਹੀਂ ਪਤੀਜਦੇ । ਤੁਸੀਂ ਜਰਨੈਲ ਹੀਊਟ ਨੂੰ ਸਹਾਰਨਪੁਰ ਲਿਖ ਘੱਲੋ, ਕਿ ਨਿਸੰਗ ਸਤਲੁਜ ਫੌਜ ਭੇਜੇ।
ਪਤੀ ਜੀ ਨੂੰ ਸਲਾਹ ਦਿਉ ਕਿ ਧਨ ਖਰਚਣ। ‘ਦੰਮ ਕਰਾਉਣ ਕੰਮ' ਕੰਮ ਆਪੇ ਰਾਸ ਹੋ ਜਾਵੇਗਾ । ਚਿੰਤਾ ਦੀ ਕੀ ਲੋੜ ਹੈ ?
ਪੁੱਠੀਆਂ ਗੱਲਾਂ ਨਾ ਕਰੋ। ਲੋਕਾਂ ਦੇ ਮੂੰਹ ਆ ਜਾਵੋਗੇ। 'ਦੰਦਾਂ ਦਾ ਪੀਠਾ ਮੰਦਾ, ਚੱਕੀ ਦਾ ਪੀਠਾ ਚੰਗਾ।'
ਬੱਚੀ, ਜ਼ਰੂਰੀ ਤੇ ਲੋੜਵੰਦ ਕੰਮਾਂ ਨੂੰ ਛੱਡਕੇ ਮਾਮੂਲੀ ਗੱਲ ਵੱਲ ਧਿਆਨ ਘੱਟ ਦਿਆ ਕਰੋ। ‘ਦੰਦ ਪਹਿਲਾਂ ਕਿ ਵਾਲ' ?
ਅਸੀਂ ਇਹ ਨਹੀਂ ਮੰਨਦੇ ਕਿ ਕਸੂਰ ਸਿਰਫ ਉਸੇ ਦਾ ਹੈ। 'ਦੋਹੀਂ ਹੱਥੀਂ ਤਾੜੀ ਨਹੀਂ ਵੱਜਦੀ।'
ਭੈਣ ! ਇਹ ਗੱਲ ਚੰਗੀ ਨਹੀਂ । ਤੁਸੀਂ ਪਲਿਉਂ ਤਾਂ ਨਾਂ ਮਾਤਰ ਹੀ ਖਰਚ ਕੀਤਾ ਹੈ । ਹਿੱਸਾ ਪੂਰਾ ਕਿਹੜੀ ਗੱਲ ਦਾ ਮੰਗਦੇ ਹੋ ? ਤੁਸਾਡੀ ਤਾਂ ਇਹ ਗੱਲ ਹੈ ਅਖੇ 'ਦੋਹਾਂ ਭੈਣਾਂ ਇੱਕੀ ਪਾਈ'।
ਰੋਸ਼ਨ ਲਾਲ-ਯਾਰ ਫਿਰ 'ਦੋਸਤੀ ਨਾ ਹੋਈ ਛੋਲਿਆਂ ਦਾ ਵੱਢ' ਹੋਇਆ ਕਿ ਭਲਾ ਦੋਸਤਾਂ ਤੋਂ ਵੀ ਕੋਈ ਗੱਲ ਲੁਕਾਈਦੀ ਏ ? ਅਸੀਂ ਤਾਂ ਫਿਰ ਐਵੇਂ ਹੀ ਆਪਣੀਆਂ ਜਾਨਾਂ ਵਾਰਨ ਦੇ ਦਾਈਏ ਬੰਨ੍ਹਦੇ ਫਿਰਦੇ ਆਂ ।
ਜਿੱਥੇ ਦੋ ਜਣੇ ਘੁਲਦੇ ਹੋਣ, ਇੱਕ ਨੇ ਡਿੱਗਣਾ ਹੀ ਹੈ, ਇਸ ਵਿੱਚ ਅਨੋਖੀ ਗੱਲ ਕਿਹੜੀ ਹੈ ?
ਇਹ ਤਾਂ ਪਤਾ ਹੀ ਸੀ ਕਿ ਜਿਨ੍ਹਾਂ ਨੂੰ ਤੁਸੀਂ ਕੰਮ ਸੌਂਪਿਆ ਹੈ। ਉਹ ਵਿਗਾੜ ਦੇਣਗੇ । ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਦੋ ਮੁੱਲਾਂ ਵਿੱਚ ਕੁਕੜੀ ਹਰਾਮ' ਦੋਵੇਂ ਤੁਹਾਡੇ ਮਿੱਤਰ ਲਾਲਚੀ ਹਨ।
ਕੁੱਝ ਦਿਨ ਤਾਂ ਤੁਸਾਡੇ ਚੰਗੇ ਨਿਭਦੇ ਹਨ, ਪਰ ਫਿਰ ਗੁੱਥਮ ਗੁੱਥਾ ਹੋ ਪੈਂਦੇ ਹੋ। ‘ਦੋ ਦਿਨ ਸ਼ੌਕ ਦੇ, ਮੁੜ ਉਹੀ ਕੁੱਤੇ ਭੌਂਕਦੇ' ਇਹ ਆਦਤ ਚੰਗੀ ਨਹੀਂ।
ਦੂਤ-ਦੀਵਾਨ ਜੀ, ਵੈਰੀ ਇਕ ਵੀ ਮਾੜਾ ਹੁੰਦਾ ਹੈ। ਸਿਆਣਿਆਂ ਦਾ ਕਿਹਾ ਹੈ ਕਿ ‘ਦੋ ਤਾਂ ਮਿੱਟੀ ਦੇ ਵੀ ਬੁਰੇ"। ਸੋ ਮਹਾਰਾਜ ਨੂੰ ਸਲਾਹ ਦੇਵੋ ਕਿ ਹੁਸ਼ਿਆਰੀ ਨਾਲ ਕੰਮ ਲੈਣ।