ਬੋਲਤ ਬੋਲਤ ਬਢਹਿ ਬਿਕਾਰਾ ॥ ਬਿਨੁ ਬੋਲੇ ਕਿਆ ਕਰਹਿ ਬਿਚਾਰਾ ॥
ਜਾ ਓਏ। ਐਵੇਂ ਫੜਾਂ ਨਾ ਪਿਆ ਮਾਰ। ਯਾਰ ਤੇਰੀ ਵੀ ਸ਼ਹਿਰੀਆਂ ਵਾਲੀ ਸੁੱਕੀ ਸ਼ੂੰ ਫਾਂ ਹੀ ਏ। 'ਬੋਝੇ ਵਿੱਚ ਗਾਜਰਾਂ ਤੇ ਬਾਂਕੇ ਲਹੌਰ ਦੇ।'
ਹੱਟ ਓਇ ਪਰ੍ਹੇ, ਮੁਰੱਬੇ ਤਾਂ ਸਰਦਾਰ ਬਘੇਲ ਸਿੰਘ ਦੇ ਨੇ ਤੇ ਹੈਂਕੜ ਮੁਨਸ਼ੀ ਦੇ ਮੁੰਡੇ ਦੀ ਮਾਣ ਨਹੀਂ, ਅਖੇ ‘ਬੋਹਲ ਖਸਮਾਂ ਤੇ ਹਵਾ ਚੂੜ੍ਹਿਆਂ' ।
ਬਈ ਅੱਜ ਤੀਕ ਪੰਜਾਹ ਵਰ੍ਹਿਆਂ ਦੀ ਉਮਰ ਹੋਈ ਕੱਖ ਭੰਨ ਕੇ ਦੂਹਰਾ ਨਹੀਂ ਕੀਤਾ। ਪਰ ਸੱਚ ਕਹਿੰਦੇ ਹਨ ਸਿਆਣੇ 'ਬੈਠਿਆਂ ਖੂਹ ਲਈਦੇ ਖਾਏ।
ਗੁਰਮੁਖ ਪਿਆਰੇ ਦੀ ਕੀ ਆਗਿਆ ਸੀ ਤੇ ਮੇਰਾ ਮਨ ਕਿੱਥੇ ਟੁਰਿਆ ਹੈ। ਜੋ ਹੋ ਰਿਹਾ ਹੈ ਸੋ ਹੋ ਰਿਹਾ ਹੈ। ਜੋ ਗੁਰੂ ਕਰੇਗਾ, ਸੋ ਭਲੀ ਕਰੇਗਾ । 'ਬੈਠ ਰੇ ਮਨ ਸਬਰ ਕੇ ਹੁਜਰੇ, ਜਿਹੀ ਜਿਹੀ ਆਵੇ ਤਿਹੀ ਗੁਜਰੇ।'
ਚੰਗਿਆਂ ਦੀ ਸੰਗਤ ਕੀਤਾ ਕਰੋ। ਬੇੜੀ ਸੰਗ ਲੋਹਾ ਭੀ ਤਰ ਜਾਂਦਾ ਹੈ ।
ਅਕਸਰ ਦੁਨੀਆਂ ਵਿੱਚ ਮੇਰੇ ਬੱਚੇ ਦੀ ਕੋਈ ਤਾਂ ਨਿਸ਼ਾਨੀ ਰਹੇ। ਸੱਚ ਆਖਦੇ ਨੇ, 'ਬੇਟਾ ਨਿਸ਼ਾਨ”।
ਵਿਹਲੇ ਰਹਿਣਾ ਪਾਪ ਹੈ। 'ਬੇਕਾਰੋਂ ਭਲੀ ਵਿਗਾਰ' ਕੁਝ ਨਾ ਕੁਝ ਕਰਨਾ ਹੀ ਚੰਗਾ ਹੈ।
ਸਦਾ ਧਰਮੁ ਜਾਕੈ ਦੀਬਾਣਿ ॥ ਬੇ ਮੁਹਤਾਜ ਨਹੀਂ ਕਿਛੁ ਕਾਣਿ ॥
ਬਦਕਾਰੀ ਤਾਂ ਦੁਨੀਆਂ ਵਿੱਚ ਹੁੰਦੀ ਹੀ ਹੈ, ਪਰ ਬਦਕਾਰੀ ਉੱਪਰ ਇਸ ਦਰਜੇ ਦੀ ਮਕਾਰੀ ? ਕਿੱਥੇ ਉਸਦੇ ਦੁੱਖ ਭਰੇ ਗੀਤ, ਉਸਦੇ ਦਿਲ ਚੀਰਵੇਂ ਹੰਝੂ ਤੇ ਕਿੱਥੇ ਨੀਚ ਪੁਣਾ। ਕੀ ਇਹ ਸਭ 'ਬੂਰ ਦੇ ਲੱਡੂ' ਹੀ ਸਨ ?
ਮਿਰਾਸੀ ਵੇਲ ! ਵੇਲ! ਨੱਥੂ ਸ਼ਾਹ ਦੇ ਘਰ ਦੀ ਵੇਲ । 'ਬੂਟਾ ਲਗਾ ਵੇਲਾਂ ਹਰੀਆਂ । ਮੌਲਾ ਖ਼ੁਸ਼ੀ ਰੱਖੇ।
ਤੁਹਾਨੂੰ ਪਹਿਲਾਂ ਨਹੀਂ ਸੀ ਦੱਸੀਦਾ ਕਿ ਫ਼ਲਾਣੀ ਚੀਜ਼ ਤਿਆਰ ਕਰ ਰੱਖਣੀ । ਇਸ ਵੇਲੇ ਕਿਹੜਾ ਖੂਹ ਪੁਟਾਂ ? ਅਖੇ 'ਬੂਹੇ ਆਈ ਜੰਞ ਤੇ ਵਿੰਨ੍ਹੋ, ਕੁੜੀ ਦੇ ਕੰਨ' ।