Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ-ਸਮਾਜ ਦਾ ਕਿਸੇ ਪਾਸੇ ਵੀ ਰਾਜੀ ਜਾਂ ਖੁਸ਼ ਨਾ ਹੋਣਾ

ਰਣਬੀਰ : "ਮਾਤਾ ਜੀ, ਮੈਂ ਸੋਚਦਾਂ ਆਪਾਂ ਭੈਣ ਦਾ ਵਿਆਹ ਪੈਲੇਸ ਵਿੱਚ ਹੀ ਕਰੀਏ, ਨਹੀਂ ਤਾਂ ਲੋਕ ਐਵੇਂ ਗੱਲਾਂ ਕਰਨਗੇ ।" ਮਾਤਾ ਜੀ: "ਨਾ ਪੁੱਤਰ, ਆਪਾਂ ਨੇ ਆਪਣੀ ਚਾਦਰ ਵੇਖਣੀ ਹੈ ਅਤੇ ਘਰ ਦੇ ਵਿਹੜੇ ਵਿੱਚ ਹੀ ਟੈਂਟ ਲਾ ਕੇ ਵਿਆਹ ਕਰਾਂਗੇ ਲੋਕਾਂ ਦਾ ਕੀ ਹੈ ? ਜੇ ਬਹੁਤਾ ਖ਼ਰਚਾ ਕਰਕੇ ਕਰਜ਼ਾ ਚੜ੍ਹਾ ਲਿਆ, ਲੋਕ ਤਾਂ ਫਿਰ ਵੀ ਗੱਲਾਂ ਕਰਨਗੇ। ਸਿਆਣਿਆਂ ਨੇ ਐਵੇਂ ਨੀ ਕਿਹਾ- ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੀਂ।"

ਆ ਲੜਾਈਏ ਗਲ ਲੱਗ-ਜਦ ਕੋਈ ਬਦੋ ਬਦੀ ਲੜਨ ਨੂੰ ਫਿਰੇ

ਅਖੇ 'ਆ ਲੜਾਈਏ ਗਲ ਲੱਗ’ ਮੈਂ ਬੋਲਿਆ ਵੀ ਨਹੀਂ ਤੇ ਉਹ ਹੂਰੇ ਮਾਰਨ ਲਗ ਪਿਆ ਹੈ ।

ਆਵਤੁ ਕਿਨੈ ਨਾ ਰਾਖਿਆ ਜਾਵਤੁ ਕਿਉਂ ਰਾਖਿਆ ਜਾਇ-ਜੰਮਣ ਵੇਲੇ ਕਿਸੇ ਅਟਕਾਇਆ ਨਹੀਂ ਤੇ ਮਰਣ ਤੋਂ ਕੌਣ ਬਚਾ ਸਕਦਾ ਹੈ

“ਆਵਤੁ ਕਿਨੈ ਨਾ ਰਾਖਿਆ ਜਾਵਤੁ ਕਿਉ ਰਾਖਿਆ ਜਾਇ" । ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸਹੀ ਮਾਹਿ ਸਮਾਇ ॥

ਆਵਾ ਗਉਣ ਹੈ ਸੰਸਾਰਾ-ਸੰਸਾਰ ਜੰਮਣ ਮਰਨ ਵਾਲਾ ਹੈ

"ਆਵਾ ਗਉਣ ਹੈ ਸੰਸਾਰਾ। ਮਾਇਆ ਮੋਹੁ ਬਹੁ ਚਿਤੁ ਬਿਕਾਰਾ । ਥਿਰ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ।"

ਆਵੇ ਨਿੱਛ ਤੇ ਡਕਾਰ, ਵੈਦ ਦੇ ਸਿਰ ਤੇ ਪੌਲਾ ਮਾਰ-ਨਿੱਛ ਤੇ ਡਕਾਰ ਸਿਹਤ ਦੀ ਨਿਸ਼ਾਨੀ ਹੈ। ਸਿਹਤ ਹੋਵੇ ਤੇ ਵੈਦ ਦੀ ਲੋੜ ਨਹੀਂ

ਅਖੇ ! ਆਵੇ ਨਿੱਛ ਤੇ ਡਕਾਰ, ਵੈਦ ਦੇ ਸਿਰ ਤੇ ਪੌਲਾ ਮਾਰ । ਤੈਨੂੰ ਡਾਕਟਰਾਂ ਦੀ ਮੁਥਾਜੀ ਦੀ ਕੀ ਲੋੜ ?

ਆਵੇ ਮੇਰਾ ਕੋਈ, ਜਿਸ ਆਇਆਂ ਵਸਨੀ ਹੋਈ-ਦੋ ਦਿਲਾਂ ਦਾ ਡੂੰਘਾ ਪਿਆਰ ਦਰਸਾਇਆ ਹੈ

ਪਿਆਰ ਭਰੇ ਦਿਲਾਂ ਨੂੰ ਸਾਡੇ ਸਮਾਜ ਵਿੱਚ ਠੁਕਰਾਇਆ ਜਾਂਦਾ ਹੈ । ਪਰ ਤਲਵਾਰ ਦਾ ਡਰ, ਖਲੜੀ ਲਾਹੁਣ ਦਾ ਭੈ, ਜ਼ਹਿਰ ਪਿਲਾਏ ਜਾਣ ਦਾ ਸਹਿਮ, ਆਦਿ ਪ੍ਰੀਤ ਵਿਚ ਜਕੜੇ ਹੋਏ ਮਨੁੱਖਾਂ ਨੂੰ ਨਹੀਂ ਪੋਹ ਸਕਦੇ । ਕਿਸੇ ਬੀਬੇ ਦਿਲ ਵਿਚੋਂ ਜ਼ਰੂਰ ਅਵਾਜ਼ ਨਿਕਲ ਜਾਂਦੀ ਹੈ : ਆਵੇ ਮੇਰਾ ਕੋਈ, ਜਿਸ ਆਇਆਂ ਵਸਨੀ ਹੋਈ।

ਆਂਗਲਾ ਤੜਾਂਗਲਾ, ਪਰਾਈ ਭਿੱਟ ਕੋਈ ਨਾਂ-ਜਦ ਮੁੰਡੇ ਕੁੜੀਆਂ ਕਿਸੇ ਨੀਵੇਂ ਜਾਂ ਮਾੜੇ ਸਾਥੀ ਨੂੰ ਤੰਗ ਕਰਨ ਜਾਂ ਮਖੌਲ ਕਰਨ

ਕੁੜੀਆਂ ਮੁੰਡੇ ਅੰਦਰ ਬਾਹਰ ਆਂਦੇ ਜਾਂਦੇ ਉਸ ਨਾਲ ਕੋਈ ਨਾ ਕੋਈ ਛੇੜ ਛਾੜ ਕਰ 'ਹੀ ਜਾਂਦੇ ਸਨ । ਕਿਸੇ ਕੁੜੀ ਨੇ ਦੂਜੀ ਨੂੰ ਧੱਕਾ ਦੇ ਕੇ ਉਸ ਉਤੇ ਸੁੱਟ ਦੇਣਾ ਤੇ ਮਗਰੋਂ ਉਂਗਲਾਂ ਦਾ ਅੜਾਂਗੜਾ ਪਾ ਕੇ ਕਹਿਣ ਲੱਗ ਪੈਣਾ ‘ਆਂਗਲਾ ਤੜਾਂਗਲਾ ਪਰਾਈ ਭਿੱਟ ਕੋਈ ਨਾ' ਤੇ ਭਿੱਟਣ ਵਾਲੀ ਕੁੜੀ ਨੇ ਜ਼ਿੱਦ ਨਾਲ ਦੂਸਰਿਆਂ ਨੂੰ ਛੋਹਣ ਲਈ ਦੌੜਨਾ ।

ਆਂਡੇ ਕਿਤੇ ਤੇ ਕੁੜ ਕੁੜ ਕਿਤੇ-ਜਦ ਕੋਈ ਸੁਖ ਤਾਂ ਕਿਸੇ ਹੋਰ ਨੂੰ ਦੇਵੇ ਅਤੇ ਦੁੱਖ ਵੇਲੇ ਕਿਸੇ ਹੋਰ ਦੀ ਸਹਾਇਤਾ ਢੂੰਡੇ

ਸਾਈਂ ਲੋਕ- ਗੁਰਮੁਖ ਸਿੰਘ ਜੀ ! ਤੁਸਾਡੀ ਤਾਂ ਇਹ ਆਦਤ ਹੋ ਗਈ ਹੈ ਕਿ 'ਆਂਡੇ ਕਿਤੇ ਤੇ ਕੁੜ ਕੁੜ ਕਿਤੇ' ਸੁਖ ਵੇਲੇ ਤਾਂ ਨਾਨਕੀ ਜਾ ਵਸਦੇ ਹੋ, ਪਰ ਔਕੜ ਆ ਬਣਨ ਵੇਲੇ ਸਾਹੁਰੇ ਘਰ ਆ ਜਾਂਦੇ ਹੋ। ਇਹ ਠੀਕ ਨਹੀਂ।

ਆਂਦਰਾਂ ਭੁਖੀਆਂ ਤੇ ਮੁੱਛਾਂ ਤੇ ਚੌਲ-ਅੰਦਰੋਂ ਤਾਂ ਕੋਈ ਦੁਖੀ ਹੋਵੇ, ਪਰ ਬਾਹਰੋਂ ਸੁਖੀ ਬਣ ਬਹੇ

ਦਿਖਾਵੇ ਨਾਲ ਕੀ ਬਣਦਾ ਹੈ, ਜੇ ਅੰਦਰੋਂ ਕੁਝ ਵੀ ਨਾ ਹੋਵੇ । 'ਆਂਦਰਾਂ ਭੁਖੀਆਂ ਤੇ ਮੁੱਛਾਂ ਤੇ ਚੌਲ'। ਕਦ ਤੀਕ ਕਿਸੇ ਨੂੰ ਧੋਖਾ ਦੇ ਸਕਦੇ ਹਨ।

ਐਸ ਕੰਨ ਪਾਈ ਤੇ ਓਸ ਕੰਨ ਕੱਢੀ-ਜਦ ਕੋਈ ਕਿਸੇ ਦੀ ਗੱਲ ਵਲ ਧਿਆਨ ਨਾ ਦੇਵੇ

ਨੈਣ- ਸ਼ਕੁੰਤਲਾ ! ਤੂੰ ਤਾਂ ਅਜੀਬ ਸੁਭਾ ਦੀ ਕੁੜੀ ਏਂ । ਕਿਸੇ ਦੀ ਸਿੱਖ ਮਤ ਸੁਣਦੀ ਹੀ ਨਹੀਂ । ਅਖੇ ਐਸ ਕੰਨ ਪਾਈ ਤੇ ਓਸ ਕੰਨ ਕੱਢੀ ।

ਐਸਾ ਕੰਮੁ ਮੂਲੇ ਨਾ ਕੀਚੈ ਜਿਤੁ ਅੰਤਿ ਪਛੋਤਾਈਐ-ਅਜਿਹਾ ਕੰਮ ਉੱਕਾ ਹੀ ਨਾ ਕਰੋ, ਜਿਸ ਦੇ ਕਰਨ ਨਾਲ ਅੰਤ ਨੂੰ ਪਛਤਾਉਣਾ ਪਏ

ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਰਲੈ ਨਾਹੀ ਤੇਰੈ ਨਾਲੇ ॥ ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥ ਐਸਾ ਕੰਮੁ ਮੂਲੇ ਨਾ ਕੀਚੈ ਜਿਤੁ ਅੰਤ ਪਛੋਤਾਈਐ ॥ ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥ ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥

ਐਸੇ ਕੋ ਤੈਸਾ ਮਿਲੇ ਸੁਣ ਲੈ ਰਾਜਾ ਭੀਲ, ਲੋਹੇ ਨੂੰ ਘੁਣ ਖਾ ਗਿਆ, ਲੜਕਾ ਲੈ ਗਈ ਚੀਲ-ਜਦ ਕੋਈ ਕਿਸੇ ਨੂੰ ਬਹਾਨੇ ਨਾਲ ਠੱਗਣਾ ਚਾਹੇ ਤੇ ਅਗੋਂ ਦੂਜਾ ਵੀ ਉਸਨੂੰ ਉਵੇਂ ਹੀ ਹੋ ਕੇ ਟੱਕਰੇ

ਤੁਸੀਂ ਫ਼ਿਕਰ ਨਾ ਕਰੋ । ਮੈਂ ਵੀ ਐਸੇ ਨੂੰ ਤੈਸਾ ਹੋ ਕੇ ਮਿਲਾਂਗਾ । ਇਨ੍ਹੇ ਸਾਨੂੰ ਉਧਾਰ ਨਹੀਂ ਦਿੱਤਾ, ਆਖੇ ਪੈਸੇ ਹੈ ਨਹੀਂ । ਅਸੀਂ ਇਹਦਾ ਖੇਤ ਨਹੀਂ ਵਾਹਵਾਂਗੇ, ਪਈ ਤਨ ਦਾ ਜ਼ੋਰ ਘਟ ਗਿਆ ਹੈ, ਜੇ ਲੋਹੇ ਨੂੰ ਘੁਣ ਖਾ ਸਕਦਾ ਹੈ, ਤਾਂ ਮੁੰਡੇ ਨੂੰ ਚੀਲ ਕਿਉਂ ਨਹੀਂ ਚੁੱਕ ਸਕਦੀ ?

  • «
  • 34
  • 35
  • 36
  • 37
  • 38
  • »