ਰਾਜੇ ਤੋਂ ਇੱਕ ਮਲੰਗ ਤੇ ਨੰਗਾ ਫ਼ਕੀਰ ਵੱਡਾ ਹੁੰਦਾ ਹੈ। ਜਦੋਂ ਰਾਜਾ ਤੇ ਫਕੀਰ ਮਿਲਦੇ ਹਨ। ਰਾਜਾ ਸਿਰ ਨਿਵਾ ਦਿੰਦਾ ਹੈ। ਬਹੁਤੇ ਵਾਰ ਮੈਂ ਆਪਣੇ ਆਪ ਨੂੰ ਆਪਣੇ ਤੋਂ ਬਾਹਰ ਖੜ੍ਹ ਕੇ ਵੇਖਦਾ ਹਾਂ, ਤੇ ਹਰ ਵਾਰ ਇੱਦਾਂ ਕਰਦਿਆਂ ਮੈਂ ਆਪਣੇ ਆਪ ਨੂੰ ਇੱਕ ਸੰਤ ਦੇ ਰੂਪ ਵਿੱਚ ਵੇਖਿਆ ਹੈ ਤੇ ਮੈਂ ਆਤਮਾ ਤੱਕ ਇੱਕ ਅਦੁੱਤੀ ਅਨੰਦ ਨਾਲ ਭਰ ਜਾਂਦਾ ਹਾਂ। ਮੈਂ ਆਪਣੇ ਆਪ ਨੂੰ ਮੱਥਾ ਟੇਕਦਾ ਹਾਂ। ਉਦੋਂ ਮੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ। ਦ ਗਰੇਟ ਮੈਨ ਇਜ ਹਿਅਰ। ਬਹੁਤ ਇਕਾਂਤ ਪਲਾਂ ਵਿੱਚ ਹਮੇਸ਼ਾ ਇੱਦਾਂ ਹੁੰਦਾ। ਹੋ ਸਕਦਾ ਇਹ ਸਭ ਨਾਲ ਹੁੰਦਾ ਹੋਵੇ ਪਰ ਮੈਨੂੰ ਇਸ ਬਾਰੇ ਨਹੀਂ ਪਤਾ।
ਇੱਕ ਸੁਪਨਾ ਮੈਂ ਇੱਥੇ ਲਿਖਦਾ ਹਾਂ।
ਮੈਂ ਸੰਤ ਹੋਣ ਦੇ ਲੋਭ ਵਿੱਚ ਹਾਂ। ਮੈਨੂੰ ਜਿੱਥੇ ਵੀ ਦੱਸ ਪੈਂਦੀ ਹੈ ਕਿ ਇੱਧਰ ਕੋਈ ਅਧਿਆਤਮਿਕਤਾ ਹੈ। ਕੋਈ ਸੰਤ ਹੈ। ਮੇਰੀ ਸੁਰਤ ਸਭ ਛੱਡਕੇ ਓਧਰ ਤੁਰ ਪੈਂਦੀ ਹੈ। ਮੈਂ ਫੇਰ ਫਿਕਸ਼ਨ ਵਿੱਚ ਹਾਂ :
ਮੈਂ ਵੇਖਦਾ ਹਾਂ। ਇੱਕ ਦਰੱਖਤਾਂ ਦੇ ਝੁੰਡ ਦੇ ਵਿਚਕਾਰ ਇੱਕ ਔਰਤ ਜੋ ਬਹੁਤ ਰਿਸ਼ਟ-ਪੁਸ਼ਟ ਤੇ ਸੋਹਣੀ ਹੈ। ਅੱਧ ਲੇਟੀ ਅਵਸਥਾ 'ਚ ਇੱਕ ਅੱਧ ਟੁੱਟੇ ਮੰਜੇ ਤੇ ਪਈ ਹੈ। ਵਾਲ ਖੁੱਲ੍ਹੇ ਹੋਏ ਹਨ। ਉਸ ਦੀ ਦੇਹ ਤੇ ਸਿਰਫ਼ ਇੱਕ ਹੀ ਹਲਕੇ ਗੇਰੂ ਰੰਗ ਦਾ ਕੱਪੜਾ ਪਿਆ ਹੈ। ਜੋ ਉਸ ਦੀ ਛਾਤੀ ਤੇ ਲੱਕ ਨੂੰ ਢੱਕ ਰਿਹਾ। ਮੈਂ ਉਸ ਵੱਲ ਜਾ ਰਿਹਾ। ਉਸ ਦੇ ਮੰਜੇ ਦੇ ਕੋਲ ਥੋੜ੍ਹੀਆਂ ਜਿਹੀਆਂ ਲੱਕੜਾਂ ਦਾ ਇੱਕ ਨਿੱਕਾ ਜਿਹਾ ਢੇਰ ਬੁਝਦੀ ਹੋਈ ਅੱਗ ਨਾਲ ਧੁਖ ਰਿਹਾ, ਲੱਗਦਾ ਹੁਣੇ ਕੁਝ ਸਮਾਂ ਪਹਿਲਾਂ ਹੀ ਅੱਗ ਬੁਝੀ ਹੈ। ਧੂੰਆਂ ਉਸ ਔਰਤ ਵੱਲ ਜਾਂਦਾ ਹੈ। ਮੈਂ ਉਸ ਔਰਤ ਤੋਂ ਕੁਝ ਕੁ ਦੂਰੀ ਤੇ ਜਾ ਕੇ ਰੁਕ ਜਾਂਦਾ ਹਾਂ ਤੇ ਉਸ ਵੱਲ ਵੇਖਣ ਲੱਗਦਾ ਹਾਂ।
ਮੈਨੂੰ ਕੁਝ ਪਲ ਉਹ ਵੇਖਦੀ ਹੈ। ਫਿਰ ਬੋਲਦੀ ਹੈ:
ਆ ਗਿਆ...... ? ਬੋਲ ਕੀ ਚਾਹੀਦਾ.......।
ਨਹੀਂ........ ਕੁਝ ਨਹੀਂ ਚਾਹੀਦਾ।
ਫੇਰ ਇੱਥੇ ਕੀ ਕਰਨ ਆਇਐਂ ....?
ਮੈਂ ਚੁੱਪ ਚਾਪ ਖੜਾ ਰਹਿੰਦਾ ਹਾਂ। ਕੁਝ ਨਹੀਂ ਬੋਲਦਾ। ਉਹ ਆਪਣੇ ਇੱਕ ਪੈਰ ਨਾਲ ਦੂਜੇ ਪੈਰ ਤੇ ਖੁਰਕ ਕਰਨ ਲੱਗਦੀ ਹੈ। ਫੇਰ ਆਪਣੇ ਚਿਹਰੇ ਤੇ ਆਏ