ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نشتر] ਨਿਸ਼ਤਰ. ਸੰਗ੍ਯਾ- ਨਸ਼ੀਤਰ ਦਾ ਸੰਖੇਪ. ਲਹੂ ਕੱਢਣ ਅਤੇ ਫੋੜਾ ਆਦਿ ਚੀਰਨ ਦਾ ਤੇਜ਼ ਚਾਕੂ.


ਸੰਗ੍ਯਾ- ਨਫੀਰੀ ਜੇਹਾ ਇੱਕ ਵਾਜਾ, ਜੋ ਕੰਠ ਦੀ ਨਸ (ਨਾੜਾਂ) ਦੀ ਹਰਕਤ ਨਾਲ ਵਜਦਾ ਹੈ.


ਅ਼. [نستعلیق] ਨਸਤਅ਼ਲੀਕ਼. ਨਸਖ਼ ਅਤੇ ਤਅ਼ਲੀਕ਼. ਲੇਖਾਂ ਤੋਂ ਮਿਲਕੇ ਬਣਿਆ ਹੋਇਆ ਖ਼ਤ਼. ਮੌਜੂਦਾ ਫ਼ਾਰਸੀ ਲਿਖਤ। ੨. ਖ਼ੁਸ਼ਖ਼ਤੀ. Caligraphy. ਸਾਫ਼ ਲਿਖਤ.


ਅ਼. [نسب] ਸੰਗ੍ਯਾ- ਕੁਲ. ਵੰਸ਼। ੨. ਜਾਤਿ. ਕੌਮ। ੩. ਅ. [نصب] ਨਸਬ. ਕ਼ਾਇਮ ਕਰਨ ਦੀ ਕ੍ਰਿਯਾ। ੪. ਮੁਕ਼ੱਰਿਰ ਕਰਨਾ.


ਫ਼ਾ. [نسبنامہ] ਕੁਰਸੀਨਾਮਾ, ਵੰਸ਼ਾਵਲੀ.


ਅ਼. [نثر] ਨਸਰ. ਸੰਗ੍ਯਾ- ਗਦ੍ਯ ਕਾਵ੍ਯ. ਵਾਰਤਿਕ ਰਚਨਾ. ਨਸਰ ਦਾ ਅਰਥ ਵਿਖੇਰਨਾ ਹੈ। ੨. ਅ਼. [نشر] ਨਸ਼ਰ. ਪ੍ਰਗਟ ਕਰਨ ਦੀ ਕ੍ਰਿਯਾ. ਫੈਲਾਉਣਾ। ੩. ਫ਼ਾ. ਨਸਰ. ਪੜਛਾਵਾਂ. ਸਾਯਹ। ੪. ਪਹਾੜ ਦੇ ਟਿੱਲੇ ਤੇ ਬਣਾਇਆ ਝੌਂਪੜਾ.