nan
ਆਤਮ ਪਦਵੀ. ਗ੍ਯਾਨਪਦ. ਤੁਰੀਯ (ਤੁਰੀਆ) ਪਦ. "ਹਰਿਪਦ ਚੀਨਿ ਭਏ ਸੇ ਮੁਕਤੇ." (ਭੈਰ ਅਃ ਮਃ ੧)
ਇੰਦ੍ਰ ਲੋਕ. ਸ੍ਵਰਗ। ੨. ਵਿਸਨੁ ਦਾ ਲੋਕ। ਵੈਕੁੰਠ. "ਤਾਂ ਦਿਨ ਸੋ ਸੁਖ ਜਗਤ ਮੈ ਹਰਿਪੁਰ ਮੇ ਹੂੰ ਨਾਹਿ." (ਚਰਿਤ੍ਰ ੧੦੩) ੩. ਆਕਾਸ਼ ਮੰਡਲ, ਜਿਸ ਵਿੱਚ ਹਰਿ (ਸੂਰਜ) ਦਾ ਨਿਵਾਸ ਹੈ. "ਹਰਿਪੁਰ ਪੁਰ ਸਰ." (ਰਾਮਾਵ) ਆਕਾਸ਼ ਤੀਰਾਂ ਨਾਲ ਭਰ ਗਿਆ.
ਦੇਖੋ, ਹਰਿ ਕੀ ਪੌੜੀ. "ਲੇ ਹਰਿਪੌਰ ਆਚਮਨ ਆਏ." (ਗੁਪ੍ਰਸੂ)
ਸੰਗ੍ਯਾ- ਹਰਿ (ਵਿਸਨੁ) ਦੀ ਪ੍ਯਾਰੀ, ਲਕ੍ਸ਼੍ਮੀ (ਲੱਛਮੀ). ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੬ ਮਾਤ੍ਰਾ ਤਿੰਨ ਵਿਸ਼੍ਰਾਮ ਬਾਰਾਂ ਬਾਰਾਂ ਪੁਰ, ਚੌਥਾ ਦਸ ਮਾਤ੍ਰਾਂ ਪੁਰ, ਅੰਤ ਗੁਰੁ.#ਉਦਾਹਰਣ-#ਧਾਰੇ ਪਟ ਵਿਵਿਧ ਰੰਗ, ਹੀਰ ਚੀਰ ਵਿਮਲ ਅੰਗ,#ਰਤਨਨ ਮਣਿਮਾਲ ਸ਼ੁਭ੍ਰ ਭੂਖਨ ਅਮੋਲ ਹੀ,#ਦਾਮਨਿ ਛਬਿ ਛਟਾਕਾਰ, ਦਮਕਤ ਉਰ ਮੁਕ੍ਤਹਾਰ,#ਮਣਿ ਗਨ ਫਣਿ ਨੀਲ ਕਾਂਤਿ, ਮਾਨਿਕ ਅਤੋਲ ਹੀ.#(ਸਲੋਹ)#ਜੈਜਾਵੰਤੀ ਰਾਗ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਭੀ ਹਰਿਪ੍ਰਿਯਾ ਛੰਦ ਵਿੱਚ ਹੀ ਹੈ.#ਉਦਾਹਰਣ-#ਰੇ ਮਨ, ਕਉਨ ਗਤਿ ਹੋਇ ਹੈ ਤੇਰੀ¹? xxx#ਮਾਨਸ ਕੋ ਜਨਮ ਲੀਨ, ਸਿਮਰਨ ਨਹਿ ਨਿਮਖ ਕੀਨ,#ਦਾਰਾ ਸੁਖ ਭਇਓ² ਦੀਨ, ਪਗਹੁ ਪਰੀ ਬੇਰੀ. xxx#੩. ਦੇਖੋ, ਚਚਰੀਆ ਦਾ ਰੂਪ ੨.
ਹਰਿ (ਕਾਮ) ਦਾ ਤੀਰ। ੨. ਹਰਿ ਨਾਮ ਰੂਪ ਬਾਣ. "ਹਰਿਬਾਣੇ ਪ੍ਰਹਾਰਣਹ." (ਗਾਥਾ) ੩. ਦੇਖੋ, ਸ਼ਿਵ ਬਾਣ ੨.
ਅਕਾਲੀ ਬਾਣੀ. ਗੁਰੁਬਾਣੀ. "ਮਿਲਿ ਸਤਿਸੰਗਿ ਬੋਲੀ ਹਰਿਬਾਣੀ." (ਮਾਝ ਮਃ ੪)
ਇਸ ਛੰਦ ਦਾ ਨਾਉਂ "ਤਿਲਕਾ" ਭੀ ਹੈ ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਸਗਣ , .#ਉਦਾਹਰਣ-#ਕਰੁਣਾਲਯ ਹੈਂ। ਅਰਿਘਾਲਯ ਹੈਂ।#ਖਲਖੰਡਨ ਹੈਂ। ਮਹਿਮੰਡਨ ਹੈਂ ॥ (ਜਾਪੁ)
ਦੇਖੋ, ਹਰਿਵੰਸ਼। ੨. ਇੱਕ ਭੱਟ, ਜੋ ਸਤਿਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਇਸ ਦੀ ਰਚਨਾਂ ਭੱਟਾਂ ਦੇ ਸਵੈਯਾਂ ਵਿੱਚ ਹੈ. "ਹਰਿਬੰਸ ਜਗਤਿ ਜਸੁ ਸੰਚਰ੍ਯਉ." (ਸਵੈਯੇ ਮਃ ੫. ਕੇ) ੩. ਇੱਕ ਤਪਾ, ਜੋ ਪੰਜਵੇਂ ਸਤਿਗੁਰੂ ਜੀ ਦਾ ਸਿੱਖ ਹੋ ਕੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. ਇਹ ਭਾਈ ਗੁਰੁਦਾਸ ਜੀ ਦਾ ਪਰਮ ਭਗਤ ਸੀ. ਭਾਈ ਗੁਰੁਦਾਸ ਜੀ ਦੀ ਬਾਣੀ ਦਾ ਇਹ ਖਾਸ ਕਰਕੇ ਬਹੁਤ ਪ੍ਰਚਾਰ ਕਰਦਾ ਰਿਹਾ.
ਕਰਤਾਰ ਦਾ ਉਪਾਸਕ। ੨. ਇੱਕ ਨਿਰੰਜਨੀਆਂ, ਜੋ ਜੰਡਿਆਲੇ ਪਿੰਡ ਵਿੱਚ ਰਹਿੰਦਾ ਸੀ. ਇਸੇ ਨੇ ਸਰਦਾਰ ਮਤਾਬ ਸਿੰਘ ਜੀ ਮੀਰਾਂਕੋਟੀਏ ਨੂੰ ਲਹੌਰ ਫੜਵਾਇਆ ਸੀ. ਹੋਰ ਅਨੇਕ ਸਿੱਖਾਂ ਦੇ ਹਰਿਭਗਤ ਨੇ ਪ੍ਰਾਣ ਲੈਕੇ ਮੁਸਲਮਾਨ ਹਾਕਮਾਂ ਤੋਂ ਇਨਾਮ ਪਾਏ.
ਕਰਤਾਰ ਦੀ ਸੇਵਾ. ਕਰਤਾਰ ਦੀ ਉਪਾਸਨਾ. "ਹਰਿਭਗਤਿ ਹਰਿ ਕਾ ਪਿਆਰ ਹੈ." (ਸ੍ਰੀ ਮਃ ੩)
ਹਰਿਭਗਤ. ਕਰਤਾਰ ਦੇ ਉਪਾਸਕ. "ਤੇ ਹਰਿ ਕੇ ਜਨ ਸਾਧੂ ਹਰਿਭਗਾਤ." (ਸਾਰ ਮਃ ੪. ਪੜਤਾਲ)