ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਰਿਨਾਮ ਰੂਪ ਪੂੰਜੀ. "ਹਰਿਰਾਸਿ ਮੇਰੀ ਮਨੁ ਵਣਜਾਰਾ." (ਅਨੰਦੁ)


ਵਿ- ਹਰਿਰਤ. ਕਰਤਾਰ ਦਾ ਪ੍ਰੇਮੀ. ਵਾਹਗੁਰੂ ਦੇ ਪਿਆਰ ਵਿੱਚ ਰੰਗਿਆ ਹੋਇਆ.


ਹਰਿਚੰਦਨ ੨. ਹਰਿ (ਇੰਦ੍ਰ) ਦਾ ਬਿਰਛ. ਕਲਪ ਬਿਰਛ. "ਕਾਮਧੇਨੁ ਪਾਰਜਾਤ ਹਰਿ ਹਰਿਰੁਖ." (ਟੋਡੀ ਮਃ ੫) ਕਾਮਧੇਨੁ, ਪਾਰਜਾਤ ਅਤੇ ਕਲਪ ਬਿਰਛ ਹਰਿ (ਕਰਤਾਰ) ਹੈ. ਦੇਖੋ, ਸੁਰਤਰੁ.


ਕਰਤਾਰ ਦਾ ਪ੍ਰੇਮ. "ਹਰਿਰੰਗ ਕਉ ਲੋਚੈ ਸਭਕੋਈ." (ਸੂਹੀ ਮਃ ੪) "ਹਰਿਰੰਗੁ ਕਦੇ ਨ ਉਤਰੈ." (ਗਉ ਮਃ ੪. ਕਰਹਲੇ)


ਕਾਸ਼ੀ ਨਿਵਾਸੀ ਬ੍ਰਾਹਮਣ, ਜਿਸ ਦਾ ਭਾਈ ਕ੍ਰਿਸਨ ਲਾਲ ਸੀ. ਇਹ ਦੋਵੇਂ ਪ੍ਰੇਮੀ ਜਾਤਿ ਅਭਿਮਾਨ ਤਿਆਗਕੇ ਸਤਿਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ. ਇਨ੍ਹਾਂ ਨੇ ਕਾਸ਼ੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਗੁਰੁਮਤ ਦਾ ਪ੍ਰਚਾਰ ਕੀਤਾ. ਸਹਸਕ੍ਰਿਤੀ ਸਲੋਕ ਇਨ੍ਹਾਂ ਪਰਥਾਇ ਹੀ ਸਤਿਗੁਰੂ ਨੇ ਉਚਾਰੇ ਹਨ.


ਕਰਤਾਰ ਦੀ ਪ੍ਰੀਤੀ ਦਾ ਦੇਸ਼. ਉਹ ਪਦ, ਜਿਸ ਵਿੱਚ ਵ੍ਰਿੱਤਿ ਵਾਹਗੁਰੂ ਦੇ ਪਿਆਰ ਵਿੱਚ ਲੀਨ ਹੋ ਜਾਂਦੀ ਹੈ ਅਤੇ ਹੋਰ ਸਾਰੇ ਪਿਆਰ ਭੁੱਲ ਜਾਂਦੇ ਹਨ. "ਮਨ ਹਰਿਲਿਵ ਮੰਡਲ ਮੰਡਾ ਹੇ." (ਸੋਹਿਲਾ)


ਸੰਗ੍ਯਾ- ਵੈਕੁੰਠ. ਵਿਸਨੁ ਲੋਕ। ੨. ਇੰਦ੍ਰ ਲੋਕ. ਸ੍ਵਰਗ। ੩. ਸਤਸੰਗ। ੪. ਕਰਤਾਰ ਦੇ ਸੇਵਕ. ਹਰਿਜਨ. "ਹਰਿ ਕੇ ਸੰਗ ਬਸੇ ਹਰਿਲੋਕ." (ਸਾਰ ਸੂਰਦਾਸ)


ਹਰਿਜਨ. ਹਰਿਦਾਸ. "ਤੇ ਊਤਮ ਹਰਿਲੋਗ ਜੀਉ." (ਆਸਾ ਛੰਤ ਮਃ ੪)


ਕਰਤਾਰ ਰੂਪ ਪਤਿ. ਪਤਿ ਰੂਪ ਕਰਤਾਰ. "ਨਾਨਕ ਹਰਿਵਰ ਪਾਇਆ ਮੰਗਲ." (ਵਡ ਮਃ ੪. ਘੋੜੀਆਂ) ੨. ਹਰਿ (ਖੜਗ) ਵਰ (ਉੱਤਮ). "ਹਰਿਵਰ ਧਰ ਕਰ." (ਰਾਮਾਵ)