nan
ਚੌਬੀਸ. ਚਤੁਰ੍ਵਿੰਸ਼ਤਿ- ੨੪.
nan
nan
ਦੇਖੋ, ਚੜਨਾ.
ਸੰਗ੍ਯਾ- ਚਰਸ. ਚਰਸਾ. ਚਰਮ ਦਾ ਥੈਲਾ, ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢੀਦਾ ਹੈ. ਦੇਖੋ, ਚੜਸਾ। ੨. ਚਰਸ. ਇੱਕ ਨਸ਼ੀਲਾ ਪਦਾਰਥ, ਜੋ ਮਦੀਨ ਭੰਗ (ਸਿੱਧਪਤ੍ਰੀ- Canabis sativa) ਦੇ ਕੋਮਲ ਪੱਤਿਆਂ ਦੇ ਚੀਕਣੇ ਲੇਸ ਤੋਂ ਬਣਦਾ ਹੈ, ਇਹ ਵੀ ਗਾਂਜੇ ਵਾਙ ਸਿੱਧਪਤ੍ਰੀ ਦਾ ਵਿਕਾਰ ਹੈ. ਇਸ ਨੂੰ ਚਿਲਮ ਵਿੱਚ ਰੱਖਕੇ ਧੂਆਂ ਪੀਤਾ (ਛਿੱਕਿਆ) ਜਾਂਦਾ ਹੈ. ਇਸ ਦੀ ਤਾਸੀਰ ਗਰਮ ਖੁਸ਼ਕ ਹੈ. ਦਿਮਾਗ ਅਤੇ ਪੱਠਿਆਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ. ਚੜਸ ਪੀਣ ਵਾਲੇ ਮਹਾ ਮਲੀਨ ਰਹਿੰਦੇ ਅਤੇ ਪੁਰਖਾਰਥਹੀਨ ਹੁੰਦੇ ਹਨ.
ਦੇਖੋ, ਚੜਸ ੧.। ੨. ਦਸ ਏਕੜ ਜ਼ਮੀਨ ਦਾ ਪ੍ਰਮਾਣ. ਜਿਵੇਂ- ਜਿਤਨੀ ਜ਼ਮੀਨ ਨੂੰ ਹਲ ਵਾਰ ਬੀਜ ਸਕੇ, ਉਸ ਦੀ "ਹਲ" ਸੰਗ੍ਯਾ- ਹੈ, ਤਿਵੇਂ ਜਿਤਨੀ ਜ਼ਮੀਨ ਨੂੰ ਇੱਕ ਚੜਸਾ ਚੰਗੀ ਤਰਾਂ ਪਾਣੀ ਦੇ ਸਕੇ, ਉਤਨੀ ਦਾ ਨਾਮ 'ਚੜਸਾ' ਹੋ ਗਿਆ ਹੈ. ਪਾਣੀ ਦੀ ਗਹਿਰਾਈ ਦੇ ਭੇਦ ਕਰਕੇ ਚੜਸੇ ਦਾ ਪ੍ਰਮਾਣ ਵੱਧ ਘੱਟ ਭੀ ਹੈ. ਦੇਖੋ, ਗੋਚਰਮ.
ਵਿ- ਚੜਸ ਪੀਣ ਵਾਲਾ। ੨. ਚੜਸੇ ਨਾਲ ਪਾਣੀ ਕੱਢਣ ਵਾਲਾ.
ਸੰਗ੍ਯਾ- ਚੜ੍ਹਤ. ਭੇਟਾ. ਪੂਜਾ. ਦੇਵਤਾ ਨੂੰ ਅਰਪੀ ਹੋਈ ਵਸਤੁ। ੨. ਕੂਚ. ਚੜ੍ਹਾਈ. ਪ੍ਰਸਥਾਨ। ੩. ਫੌਜਕਸ਼ੀ. ਦੁਸ਼ਮਨ ਪੁਰ ਫੌਜ ਦਾ ਕੂਚ.
ਦਸ਼ਮੇਸ਼ ਦਾ ਹਜੂਰੀ ਮਲਵਈ ਸਿੱਖ ਦਾਨ ਸਿੰਘ ਦਾ ਭਾਈ। ੨. ਸੁਕ੍ਰਚੱਕੀਆਂ ਦੀ ਮਿਸਲ ਦਾ ਮੋਢੀ, ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਜੋ ਸੰਮਤ ੧੭੭੯ ਵਿੱਚ ਜਨਮਿਆ ਅਤੇ ਖਾਲਸਾਦਲ ਨਾਲ ਮਿਲਕੇ ਅਨੇਕ ਧਰਮਯੁੱਧ ਕਰਦਾ ਰਿਹਾ, ਇਸ ਨੇ ਆਪਣੇ ਬਲ ਨਾਲ ਗੁਜਰਾਂਵਾਲੇ ਦੀ ਵਡੀ ਰਿਆਸਤ ਬਣਾ ਲਈ ਸੀ. ਇਸ ਦਾ ਦੇਹਾਂਤ ਆਪਣੀ ਹੀ ਬੰਦੂਕ਼ ਪਾਟ ਜਾਣ ਤੋਂ ਸੰਮਤ ੧੮੩੨ ਵਿੱਚ ਹੋਇਆ. ਪ੍ਰਾਚੀਨ ਪੰਥਪ੍ਰਕਾਸ਼ ਵਿੱਚ ਇਸ ਦਾ ਨਾਮ ਚੜ੍ਹ ਸਿੰਘ ਲਿਖਿਆ ਹੈ.
ਕ੍ਰਿ- ਸਵਾਰ ਹੋਣਾ. "ਚੜਿ ਦੇਹੜਿ ਘੋੜੀ." (ਵਡ ਘੋੜੀਆਂ) ੨. ਆਰੋਹਣ ਕਰਨਾ. "ਚੜਿ ਬੋਹਥੈ ਚਾਲਸਹਿ." (ਵਾਰ ਮਾਰੂ ੧. ਮਃ ੪) ੩. ਖਾ. ਪਰਲੋਕਗਮਨ ਕਰਨਾ। ੪. ਵੈਰੀ ਪੁਰ ਚੜ੍ਹਾਈ ਕਰਨੀ। ੫. ਉੱਪਰ ਵੱਲ ਜਾਣਾ.
nan