ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਕ੍ਸ਼੍ਯ ਅਤੇ ਅਖਇਓ.


ਵਿ- ਜੋ ਖਿਝੇ ਨਾ. ਚਿੜਨ ਤੋਂ ਬਿਨਾ. ਸ਼ਾਂਤ. ਕ੍ਸ਼ੋਭ ਰਹਿਤ. ਧੀਰਯਵਾਨ. ਗੰਭੀਰ. "ਅਖਿੱਜੇ ਅਭਿੱਜੇ." (ਜਾਪੁ) ੨. ਦੇਖੋ, ਅਖਿਦ.


ਆਖੇਟ ਦਾ ਸੰਖੇਪ. ਸ਼ਿਕਾਰ. "ਨ੍ਰਿਪ ਅਖਿਟ ਸਿਧਾਯੋ." (ਚਰਿਤ੍ਰ ੧੧੧)


ਦੇਖੋ, ਅਖੇਦ। ੨. ਸੰ. ਅਖਿਦ੍ਰ. ਵਿ- ਅਥਕ. ਜੋ ਥਕੇ ਨਾ.


ਅਖੇਦ- ਦਾਣੀ. ਆਨੰਦ ਦਾਤ੍ਰੀ. ਸੁਖ ਦੇਣ ਵਾਲੀ.


ਦੇਖੋ, ਅਖਲ.


ਦੇਖੋ, ਅਖਲੇਸ.


ਨੇਤ੍ਰ. ਦੇਖੋ, ਅਖਿ. "ਅਖੀ ਕਾਢਿ ਧਰੀ ਚਰਣਾ ਤਲਿ." (ਸੂਹੀ ਅਃ ਮਃ ੪) ੨. ਆਖੀ. ਕਥਨ ਕੀਤੀ. ਬ੍ਯਾਨ ਕੀਤੀ. "ਬਤੀਆਂ ਹਰਿ ਕੇ ਸੰਗ ਹੈਂ ਅਖੀਆਂ." (ਕ੍ਰਿਸਨਾਵ) ੩. ਅੱਖੀਂ. ਅੱਖਾਂ (ਨੇਤ੍ਰਾਂ) ਨਾਲ. ਨੇਤ੍ਰਾਂ ਦ੍ਵਾਰਾ. "ਅਖੀ ਕੁਦਰਤਿ ਕੰਨੀ ਬਾਣੀ." (ਬਸੰ ਮਃ ੧) ੪. ਨੇਤ੍ਰਾਂ ਨੂੰ. "ਅਖੀ ਸੂਤਕੁ ਵੇਖਣਾ ਪਰਤ੍ਰਿਅ." (ਵਾਰ ਆਸਾ)


ਅ਼. [اخیِر] ਸੰਗ੍ਯਾ- ਅੰਤ. ਭੋਗ. ਸਮਾਪਤੀ.