ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਰਣ. "ਜਰਹਿ ਨਹੀ ਉਰ ਜਰਹਿ ਕੁਚਾਰੇ." (ਗੁਪ੍ਰਸੂ) ਮਨ ਵਿੱਚ ਸਹਾਰਦੇ ਨਹੀਂ, ਕੁਚਾਲੀ ਸੜਦੇ ਹਨ. "ਆਪਨ ਬਿਭਉ ਆਪ ਹੀ ਜਰਨਾ." (ਬਿਲਾ ਮਃ ੫) ੨. ਸੜਨਾ. ਜਲਨਾ. "ਆਜ ਉਚਿਤ ਨਹੀਂ ਜਰਨ ਤਿਹਾਰੋ." (ਚਰਿਤ੍ਰ ੧੮੨) ੩. ਜੜਨਾ. "ਤਵਾ ਸੁ ਜਰਕੈ ਤਾਸ ਪੈ." (ਚਰਿਤ੍ਰ ੧੩੨)


ਅੰ. General. ਫ਼ੌਜ ਦਾ ਵਡਾ ਸਰਦਾਰ.


ਅ਼. [ظرف] ਜਰਫ਼. ਬਰਤਨ. ਪਾਤ੍ਰ। ੨. ਯੋਗ੍ਯਤਾ. ਲਾਯਕ਼ੀ. ਲਿਆਕਤ। ੩. ਹ਼ੌਸਲਾ. ਉਤਸਾਹ.


ਸੰਗ੍ਯਾ- ਤੋਪ. "ਹਢਾਵੋ ਗਿਰਿ ਪਰ ਜਰਬ." (ਗੁਵਿ ੧੦) ੨. ਅ਼. [ضرب] ਜਰਬ. ਸੱਟ. ਚੋਟ. ਆਘਾਤ.