measured, restrained (speech or utterance)
to squeeze, press, compress, wring, crush
same as ਨਿਪੁੱਤਾ
ਦੇਖੋ, ਨਾਰਾਜ। ੨. ਦੇਖੋ, ਨਰਾਚ ੨.
ਇਹ ਛੰਦ ਨਗਸ੍ਵਰੂਪਿਣੀ ਅਥਵਾ ਪ੍ਰਮਾਣਿਕਾ ਦਾ ਵੀ ਰੂਪ ਹੈ, ਅਤੇ ਨਰਾਜ ਛੰਦ ਦਾ ਅੱਧਾ ਰੂਪ ਹੈ. ਅਰਥਾਤ ਲਘੁ ਗੁਰੁ ਕ੍ਰਮ ਨਾਲ ਪ੍ਰਤਿ ਚਰਣ ਅੱਠ ਅੱਖਰ. ਅਥਵਾ ਜ, ਰ, ਲ, ਗ. , , , .#ਉਦਾਹਰਣ-#ਸੁ ਧੂਮ ਧੂਮ ਧੂਮ ਹੀ,#ਕਰੰਤ ਸੈਨ ਭੂਮ ਹੀ,#ਬਿਅੰਤ ਧ੍ਯਾਨ ਧ੍ਯਾਵਹੀ,#ਦੁਰੰਤ ਠੌਰ ਪਾਵਹੀ.#(ਸੂਰਜਾਵ)
ਇਸ ਛੰਦ ਦਾ ਨਾਉਂ "ਸੁਧੀ" ਅਤੇ "ਹੋਹਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਲਘੁ ਗੁਰੁ ਕ੍ਰਮ ਨਾਲ ਚਾਰ ਅੱਖਰ. ਅਥਵਾ, ਜ, ਗ, , .#ਉਦਾਹਰਣ-#ਜਲੇ ਹਰੀ। ਥਲੇ ਹਰੀ।#ਉਰੇ ਹਰੀ। ਬਨੇ ਹਰੀ ॥#(ਅਕਾਲ)
ਲਘੁ ਨਰਾਜ ਦੇ ਮੁਕ਼ਾਬਲੇ "ਬ੍ਰਿੱਧ" ਪਦ ਹੈ. ਵਾਸਤਵ ਵਿੱਚ ਇਹ ਨਰਾਜ ਛੰਦ ਦਾ ਪੂਰਣ ਰੂਪ ਹੈ. ਦੇਖੋ, ਨਰਾਜ ਦਾ ਲੱਛਣ.#ਉਦਾਹਰਣ-#ਚਲੀ ਸੁਕੰਤ ਸੀਘ੍ਰ ਸੀ ਕ੍ਰਿਪਾਣ ਪਾਣਿ ਧਾਰਕੈ,#ਉਠੇ ਸੁਗ੍ਰਿੱਧ ਬ੍ਰਿੱਧ ਔਰ ਡਾਕਿਨੀ ਡਕਾਰਕੈ. ×××#(ਚੰਡੀ ੨)#(ਅ) ਕਈ ਕਵੀਆਂ ਨੇ "ਅਨੰਗਸ਼ੇਖਰ" ਛੰਦ ਨੂੰ "ਨਰਾਚ ਵ੍ਰਿੱਧ" ਅਥਵਾ "ਮਹਾਨਰਾਚ" ਲਿਖਿਆ ਹੈ. ਦੇਖੋ, ਅਨੰਗਸੇਖਰ.
ਅਧਮ- ਨਰ. ਨੀਚ ਪੁਰੁਸ. ਕਮੀਨਾ। ੨. ਆਦਮੀਆਂ ਵਿੱਚੋਂ ਨੀਚ.
ਸੰ. ਸੰਗ੍ਯਾ- ਨਰ- ਅਧਿਪਤਿ. ਪੁਰੁਸਾਂ ਦਾ ਸ੍ਵਾਮੀ, ਰਾਜਾ। ੨. ਕੁਬੇਰ.