ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਗਿਨੀਜ. ਭੈਣ ਦਾ ਜਾਇਆ ਹੋਇਆ. ਭੈਣ ਦੀ ਪੁਤ੍ਰੀ. "ਸਗਲਿਆ ਕੀ ਹਉ ਬਹਿਨ ਭਾਨਜੀ." (ਆਸਾ ਕਬੀਰ)


ਕ੍ਰਿ- ਭੰਨਣਾ. ਤੋੜਨਾ. ਭਗ੍ਨ ਕਰਨਾ. "ਭਾਨ ਕੇ ਸਮਾਨ ਤੇਜ ਬੈਰਿਨ ਕੋ ਭਾਨ ਜਗ, ਭਾਨ ਭਾਨ ਡਾਰੇ ਰਹੀ ਤਿਨ ਮੁਖ ਭਾ ਨ ਹੈ." (ਗ੍ਹਾਲ) ਭਾਨੁ (ਸੂਰਜ) ਸਮਾਨ ਦਸ਼ਮੇਸ਼ ਦੀ ਤਲਵਾਰ ਦਾ ਤੇਜ ਵੈਰੀਆਂ ਨੂੰ ਭਾਨ (ਪ੍ਰਤੀਤ) ਹੁੰਦਾ ਹੈ, ਅਤੇ ਉਨ੍ਹਾਂ ਨੂੰ ਭੰਨ ਭੰਨਕੇ ਮੈਦਾਨਜੰਗ ਵਿੱਚ ਸਿੱਟ ਰਹੀ ਹੈ ਅਰ ਵੈਰੀਆਂ ਦੇ ਮੁਖ ਪੁਰ ਭਾ (ਸ਼ੋਭਾ) ਨਹੀਂ ਹੈ.


ਭਾਨੁ (ਸੂਰਜ) ਨੂੰ ਪ੍ਰਕਾਸ਼ ਦੇਣ ਵਾਲਾ. "ਨਮੋ ਭਾਨਭਾਨੇ." (ਜਾਪੁ)


ਦੇਖੋ, ਭਾਨੁਮਤੀ.


ਭਾਨੁ (ਸੂਰਜ) ਦੀ ਸ਼ਕਤੀ. "ਨਮੋ ਚੰਦ੍ਰਣੀ ਭਾਨਵੀਯੰ." (ਚੰਡੀ ੨)