ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਪਾਸ ਤੋਂ. "ਤਗੁ ਕਪਾਹਹੁ ਕਤੀਐ." (ਵਾਰ ਆਸਾ)


ਵਿ- ਕਪਾਸ ਦਾ। ੨. ਸੰਗ੍ਯਾ- ਇੱਕ ਖਤ੍ਰੀ ਗੋਤ੍ਰ. ਇਹ ਸੰਗ੍ਯਾ ਕਪਾਹ ਦੇ ਵਣਿਜ ਤੋਂ ਹੋਈ ਹੈ, ਜੈਸੇ ਘੀ ਤੋਂ ਘੇਈ. "ਹੇਮਾ ਵਿੱਚ ਕਪਾਹੀਆ." (ਭਾਗੁ)


ਸੰ. ਸੰਗ੍ਯਾ- ਜੋ ਕ ((ਹਵਾ) ਨੂੰ ਬਾਹਰ ਕੱਢੇ ਅਤੇ ਰੋਕੇ. ਕਵਾਟ. ਕਿਵਾੜ. ਤਖ਼ਤਾ। ੨. ਭਾਵ, ਅਗ੍ਯਾਨ। ੩. ਦਸਮਦ੍ਵਾਰ. ਤਾਲੂਆ। ੪. ਕ (ਜਲ) ਨਾਲ ਭਿੱਜਿਆ ਪਟ. ਧੋਤਾ ਹੋਇਆ ਗਿੱਲਾ ਪਰਨਾ, ਜੋ ਸੰਧਿਆ ਕਰਮ ਸਮੇਂ ਮੋਢਿਆਂ ਪੁਰ ਰੱਖਣਾ ਵਿਧਾਨ ਹੈ. "ਦੁਇ ਧੋਤੀ ਵਸਤ੍ਰ ਕਪਾਟੰ." (ਵਾਰ ਆਸਾ)


ਸੰ. ਸੰਗ੍ਯਾ- ਖੋਪਰੀ। ੨. ਮੱਥਾ। ੩. ਘੜੇ ਅੰਡੇ ਆਦਿਕ ਦਾ ਅੱਧਾ ਖੰਡ, ਜੋ ਖੋਪਰੀ ਦੇ ਆਕਾਰ ਦਾ ਹੁੰਦਾ ਹੈ। ੪. ਭਿੱਖਿਆ ਮੰਗਣ ਦਾ ਪਿਆਲਾ.


ਦੇਖੋ, ਕਾਪਾਲਿਕ.