ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਤਰੁਵਰ. ਸੰਗ੍ਯਾ- ਵਡਾ ਅਤੇ ਸੁੰਦਰ ਬਿਰਛ। ੨. ਦਰਖ਼ਤ. "ਤਰਵਰ ਫੂਲੇ ਬਨ ਹਰੇ." (ਬਸੰ ਅਃ ਮਃ ੧) "ਤਰਵਰੁ ਕਾਇਆ ਪੰਖਿ ਮਨੁ". (ਓਅੰਕਾਰ) ੩. ਵਿ- ਉੱਤਮ ਬਿਰਛ.


ਘਰਿ ਪਿਰੁ ਧਨ ਸੋਹਾਗੈ." (ਸਾਰ ਮਃ ੧) ਬੱਦਲ ਵਰਸਣ ਤੋਂ ਵ੍ਰਿਕ੍ਸ਼੍‍, ਵ੍ਰਿਸ (ਬੈਲ), ਪੰਛੀ, ਸਰਪ, ਘਰ ਵਿੱਚ ਪਤਿ ਹੋਣ ਪਰ ਇਸਤ੍ਰੀ, ਸੁਭਾਗੀ ਹੁੰਦੇ ਹਨ. ਭਾਵ- ਗੁਰਉਪਦੇਸ਼ ਕਰਕੇ ਪਰੋਪਕਾਰੀ, ਪਸ਼ੁਬੁੱਧਿ, ਤ੍ਯਾਗੀ, ਤਾਮਸੀ, ਉਪਾਸਕ, ਸਾਰੇ ਹੀ ਆਨੰਦ ਨੂੰ ਪ੍ਰਾਪਤ ਹੁੰਦੇ ਹਨ.


ਬਿਰਛ ਉੱਪਰ. "ਤਰਵਰਿ ਪੰਛੀ ਪੰਚ." (ਓਅੰਕਾਰ) ਦੇਖੋ, ਪੰਜ ਪੰਛੀ। ੨. ਬਿਰਛ ਨੂੰ.


ਵਿ- ਤਲਵਾਰ ਬੰਨ੍ਹਣ ਵਾਲਾ. ਖੜਗਧਾਰੀ. "ਹੇਠੇ ਤਰਵਰੀਏ ਹੰਕਾਰੰ." (ਰਾਮਾਵ)


ਦੇਖੋ, ਤਰਵਰ.


ਦੇਖੋ, ਤਰਵ.


ਕ੍ਰਿ. ਵਿ- ਪੈਰ ਦੇ ਥੱਲੇ. ਤਲੇ ਦੇ ਨੀਚੇ. "ਬਹੀ ਇਹ ਭਾਂਤ ਰਹੀ ਤਰਵਾ ਤਰ." (ਚੰਡੀ ੧) ਤਲਵਾਰ ਅਜਿਹੀ ਚੱਲੀ ਕਿ ਪੈਰ ਦੇ ਤਲੇ ਜਾ ਠਹਿਰੀ, ਭਾਵ- ਸਾਰੇ ਸ਼ਰੀਰ ਨੂੰ ਚੀਰ ਗਈ। ੨. ਵਿ- ਤਰਬਤਰ. ਚੰਗੀ ਤਰਾਂ ਤਰ ਹੋਇਆ.


ਵਿ- ਤਲੇ ਵੱਲ ਹੋਇਆ. ਮੂਧਾ. ਔਂਧਾ. "ਲਟਕੈ ਨ ਸਿਰ ਤਰਵਾਯੋ ਹਨਐ ਗਰਭ ਬੀਚ." (ਗੁਪ੍ਰਸੂ)


ਸੰ. तरवारि. ਸੰਗ੍ਯਾ- ਸ਼ਤ੍ਰੂਆਂ ਦੀ ਗਤਿ (ਚਾਲ) ਨੂੰ ਜੋ ਵਾਰਣ ਕਰੇ (ਰੋਕੇ), ਉਸ ਦਾ ਨਾਮ ਤਰਵਾਰਿ ਹੈ. ਤਲਵਾਰ. ਕ੍ਰਿਪਾਣ. ਕਰਬਾਲ. ਸ਼ਮਸ਼ੇਰ. ਸ਼੍ਰੀਸਾਹਿਬ. ਭਗੌਤੀ.#"ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ." (ਸਨਾਮਾ)#ਲੀਲਮ ਔ ਹਰਿਦਾਰ ਬੰਦਰੀ ਹਲੱਬੀ ਪਟਾ,#ਮਾਨਸ਼ਾਹੀ ਖੰਡਾ ਧੋਪ ਊਨਾ ਤੇਗ ਤਰਨੌ,#ਮਿਸਿਰੀ ਨਿਵਾਜ਼ਖ਼ਾਨੀ ਗੁਪਤੀ ਜੁਨੱਬੀਖ਼ਾਨੀ,#ਇਲੇਮਾਨੀ ਖ਼ੁਰਾਸਾਨੀ ਕੱਤੀ ਤੇਗ਼ਾ ਕਰਨੌ,#ਸੈਫ ਗੁਜਰਾਤੀ ਅੰਗਰੇਜ਼ੀ ਔ ਦੁਦੰਮੀ ਰੂਸੀ#ਮੱਕੀ ਹੈ ਦੁਧਾਰੀ ਤ੍ਯੋਂਹੀ ਡੌਤ ਨਾਮ ਧਰਨੌ,#ਗੁਰਦਾ ਫਿਰੋਜ਼ਖ਼ਾਨੀ ਮਗ਼ਰਬੀ ਔ ਸਿਰੋਹੀ#"ਭਾਨੁ" ਕਵਿ ਏਤੀ ਤਰਵਾਰਿ ਜਾਤਿ ਬਰਨੌ.