ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [مزوُری] ਮਜ਼ਦੂਰੀ. ਸੰਗ੍ਯਾ- ਮਜ਼ਦੂਰ ਦੀ ਕ੍ਰਿਯਾ। ੨. ਉਜਰਤ. ਮਿਹਨਤਾਨਾ. "ਬਿਨੁ ਮਜੂਰੀ ਭਾਰੁ ਪਹੁਚਾਵਣਿਆ." (ਮਾਝ ਅਃ ਮਃ ੩) "ਮਸਕਤਿ ਲਹਹੁ ਮਜੂਰੀਆ." (ਮਃ ੧. ਵਾਰ ਸੂਹੀ) ਦੇਖੋ, ਮਜੂਰ.


ਅ਼. [مِزاج] ਮਿਜ਼ਾਜ ਦਾ ਰੂਪਾਂਤਰ [مِزیج] ਤਬੀਯਤ. ਸੁਭਾਉ। ੨. ਭਾਵ- ਘਮੰਡ. ਅਭਿਮਾਨ. "ਜਿਉ ਉਡੁ ਅਲਪ ਸੁ ਕਰੈ ਮਜੇਜਾ। ਸਵਿਤਾ ਕੋ ਦਬਾਇ ਦ੍ਯੋਂ ਤੇਜਾ." (ਨਾਪ੍ਰ) ਜਿਵੇਂ ਤੁੱਛ ਉਡੁ (ਤਾਰਾ) ਅਹੰਕਾਰ ਕਰੇ ਕਿ ਮੈ ਸੂਰਜ ਦਾ ਤੇਜ ਦਬਾ ਦੇਵਾਂਗਾ.


ਮਿਜ਼ਾਜੀ. ਵਿ- ਅਹੰਕਾਰੀ. ਘੁਮੰਡੀ. ਦੇਖੋ, ਮਜੇਜ. "ਮਹਾਂ ਮੂੜ ਮਾਜਿੰਦਰਾਨੀ ਮਜੇਜੀ." (ਕਲਕੀ) ਦੇਖੋ, ਮਾਜੰਦਰਾਨੀ.


ਦੇਖੋ, ਮੋਜਾਵਰ.